Meanings of Punjabi words starting from ਸ

ਸੰ. स्नेहिन् ਵਿ- ਸਨੇਹ ਵਾਲਾ. ਪ੍ਰੇਮੀ. ਪਿਆਰਾ.


ਸੰ. सन्निहित- ਸੰਨਿਹਿਤ. ਕ੍ਰਿ. ਵਿ- ਪਾਸ. ਅਖੰਡ. "ਨਿਝਰ ਧਾਰ ਅਪਾਰ ਸਨੇਤੇ." (ਭਾਗੁ)#੨. ਸੰਗ੍ਯਾ- ਵਿਸਨੁ ਦੇ ਬੈਠਣ ਦੀ ਥਾਂ ਦੇ ਪਾਸ ਦਾ ਇੱਕ ਤੀਰਥ, ਜੋ ਕੁਰੁਛੇਤ੍ਰ ਵਿੱਚ ਹੈ. ਦੇਖੋ, ਥਨੇਸਰ ਗੁਰਦ੍ਵਾਰਾ ਨੰਃ ੩.


ਦੇਖੋ, ਸਨੇ ੧. "ਗ੍ਵਾਰ ਸਨੈ ਬਨ ਬੀਚ ਫਿਰੈਂ." (ਕ੍ਰਿਸਨਾਵ) ੨. ਦੇਖੋ, ਸਨੇ ੨। ੩. ਦੇਖੋ, ਸਨਯ.


ਸ਼ਨੇ ਸ਼ਨੇ (ਹੌਲੀ ਹੌਲੀ) ਚੱਲਣ ਵਾਲਾ. ਦੇਖੋ, ਸਨਿ ਅਤੇ ਛਨਿਛਰ.


ਦੇਖੋ, ਸਨਉਢ। ੨. ਸਨੋਢਾ ਨਾਮਕ ਬ੍ਰਾਹਮਣੀ ਤੋਂ ਜਨਮੇਜਯ ਦੇ ਪੁਤ੍ਰ ਅਜੈ ਸਿੰਘ ਦੀ ਸੰਤਾਨ. "ਵਹ ਜਾਤਿ ਸਨੋਢ ਕਹਾਤ ਭਏ." (ਅਜੈ ਸਿੰਘ ਰਾਜ)


ਦੇਖੋ, ਸਨਉਢ. "ਭਾਜ ਸਨੌਢ ਦੇਸ ਤੇ ਗਏ." (ਵਿਚਿਤ੍ਰ)


ਸੰਗ੍ਯਾ- ਸੋਢੀ. ਦੇਖੋ, ਸਨਉਢ ਅਤੇ ਸਨੌਢ। ੨. ਸਨਾਢ੍ਯ ਬ੍ਰਾਹਮਣ. ਇਸ ਦਾ ਮੂਲ ਹੈ- ਸਨ (ਦੱਛਣਾ) ਆਢ੍ਯ (ਸੰਪੰਨ). ਜੋ ਭੇਟ ਪੂਜਾ ਅੰਗੀਕਾਰ ਕਰਨ ਵਾਲਾ ਹੈ. "ਬ੍ਰਹਮਾ ਜੂ ਕੇ ਚਿੱਤ ਸੇ ਪ੍ਰਗਟ ਭਏ ਸਨਕਾਦਿ। ਉਪਜੇ ਤਿਨ ਕੇ ਚਿੱਤ ਤੇਂ ਸਕਲ ਸਨੌਢੀ ਆਦਿ." (ਕਵਿਪ੍ਰਿਯਾ) "ਦੀਨੋ ਗਾਂਵ ਸਨੌਢਿਅਨ ਮਥੁਰਾ ਮੰਡਲ ਮਾਹਿ." (ਰਾਮਚੰਦ੍ਰਿਕਾ)