Meanings of Punjabi words starting from ਕ

ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)


ਸੰਗ੍ਯਾ- ਚੁਭਵੀਂ ਪੀੜ. ਚੀਸ. ਟਸਕ. "ਕਰਕ ਕਰੇਜੇ ਮਾਹੀ." (ਸੋਰ ਭੀਖਨ) ੨. ਬਿਜਲੀ ਆਦਿਕ ਦੀ ਕੜਕ. ਕੜਾਕਾ। ੩. ਸੰ. ਕਮੰਡਲੁ। ੪. ਅਨਾਰ। ੫. ਮੌਲਸਰੀ। ੬. ਕਰੀਰ। ੭. ਕਚਨਾਰ। ੮. ਸੰ. ਕਰ੍‍ਕ. ਕੇਕੜਾ। ੯. ਚੌਥੀ ਰਾਸ਼ਿ, ਜਿਸ ਦੇ ਨਛਤ੍ਰਾਂ ਦੀ ਸ਼ਕਲ ਕੇਕੜੇ ਜੇਹੀ ਹੈ. Capricornus । ੧੦. ਸੰ. ਕਰ੍‍ਕਸ਼. ਵਿ- ਕੌੜਾ. ਕਠੋਰ. "ਕਰਕ ਸਬਦ ਸਮ ਵਿਖ ਨ ਵਿਖਮ ਹੈ." (ਭਾਗੁ ਕ) ੧੧. ਓਲਾ. ਗੜਾ.


ਦੇਖੋ, ਕਰਕ ੧੦.


ਸੰਗ੍ਯਾ- ਕੂੜਾ. ਸੰਬਰਣ। ੨. ਸੰ. ਕਰ੍‍ਕਟ. ਕੇਕੜਾ, ਜੋ ਜਲ ਵਿੱਚ ਰਹਿੰਦਾ ਹੈ, ਅਤੇ ਜਿਸ ਦੀ ਸ਼ਕਲ ਬਿੱਛੂ ਜੇਹੀ ਹੁੰਦੀ ਹੈ। ੩. ਗੋਲਾਕਾਰ ਲੱਕੜ ਦਾ ਜੋੜਾ. "ਕਰਕਟ ਪਾਈ ਝੰਬੀਐ." (ਭਾਗੁ) ਖੂਹ ਦੇ ਚੱਕ ਵਾਂਙ ਗੋਲਾਕਾਰ ਲੱਕੜਾਂ ਦਾ ਘੇਰਾ ਬਣਾਕੇ ਦਾਣੇ ਝੰਬੀਦੇ ਹਨ, ਜਿਸ ਤੋਂ ਵਿਖਰਣ ਦਾ ਭੈ ਨਹੀਂ। ੪. ਕਰਕ ਰਾਸ਼ਿ. ਦੇਖੋ, ਕਰਕ ੯.


ਸੰ. ਕਰ੍‍ਕਰੇਟੁ. ਇੱਕ ਪ੍ਰਕਾਰ ਦੀ ਚਿੜੀ। ੨. ਦੇਖੋ, ਕਕੜੀ.


ਦੇਖੋ, ਕੜਕਨ. "ਅਤਿ ਕਰਕਨ ਜਿਹ ਕੀ ਕਿਲਕਾਰੀ." (ਨਾਪ੍ਰ)


ਸੰ. ਕਰ੍‍ਕਰ. ਸੰਗ੍ਯਾ- ਸਮੁੰਦ੍ਰੀ ਲੂਣ। ੨. ਫ਼ਾ. [کرکر] ਪ੍ਰਬਲ ਬਾਦਸ਼ਾਹ। ੩. ਕਰਤਾਰ. ਜਗਤਨਾਥ। ੪. ਡਿੰਗ. ਹੱਡੀ. ਅਸ੍‌ਥਿ.