ਵਿ- ਯਸ਼ਸ੍ਵਿਨ੍. ਕੀਰਤਿਮਾਨ. "ਆਪਹਿ ਸੁਨਤ ਆਪ ਹੀ ਜਾਸਨ." (ਬਾਵਨ) ਆਪ ਹੀ ਯਸ਼ ਵਾਲਾ ਹੈ, ਆਪ ਹੀ ਆਪਣੇ ਯਸ਼ ਨੂੰ ਸੁਣਦਾ ਹੈ। ੨. ਦੇਖੋ, ਜਾਸਨਿ.
ਵਿ- ਯਸ਼ਪਾਤ੍ਰ. "ਜਾਸਨਬਾਸਨ ਸਹਿਜਕੇਲ ਕਰੁਣਾਮੈ." (ਦੇਵ ਮਃ ੩)
ਜਾਵੇਂਗੇ. ਝਾਣਗੇ. "ਜਾਸਨਿ ਜਨਮੁ ਸਭੁ ਹਾਰਿ." (ਵਾਰ ਰਾਮ ੧. ਮਃ ੩)
nan
ਜਾਂਦਾ ਹਾਂ. "ਹਉ ਵਾਰਿ ਵਾਰਿ ਆਪਣੇ ਗੁਰੁ ਕਉ ਜਾਸਾ." (ਵਡ ਮਃ ੪) ੨. ਜਾਵਸਾਂ. ਜਾਵਾਂਗਾ.
nan
ਜਾਵਸੀ. ਜਾਵੇਗਾ. "ਪੁਤੁ ਕਲਤੁ ਨ ਸਾਥਿ ਕੋਈ ਜਾਸਿ." (ਵਾਰ ਸੋਰ ਮਃ ੩) "ਜਾਇ ਨ ਜਾਸੀ ਰਚਨਾ ਜਿਨਿ ਰਚਾਈ." (ਜਪੁ)
ਸੰਗ੍ਯਾ- ਯਸ਼. ਕੀਰਤਿ. "ਜਸਿ ਕਾ ਜਾਸੁ ਸੁਨਤ ਭਵ ਤਰੀਐ." (ਮਾਰੂ ਮਃ ੫) ੨. ਜਾਂਦਾ ਹਾਂ. "ਹਉ ਸਦ ਬਲਿਹਾਰੈ ਜਾਸੁ." (ਸ੍ਰੀ ਅਃ ਮਃ ੧) ੩. ਜਾਵਸਾਂ. ਜਾਵਾਂਗਾ। ੪. ਸਰਵ- ਯਸ੍ਯ. ਜਿਸ ਨੂੰ. "ਜਾਸੁ ਜਪਤ ਭਉ ਅਪਦਾ ਜਾਇ." (ਗਉ ਅਃ ਮਃ ੫)
ਅ਼. [جسوُس] ਸੰਗ੍ਯਾ- ਜਸ (ਤਲਾਸ਼) ਕਰਨ ਵਾਲਾ. ਭੇਤ ਲੈਣ ਵਾਲਾ। ੨. ਮੁਖ਼ਬਰ. ਖ਼ਬਰ ਲੈਣ ਅਤੇ ਦੇਣ ਵਾਲਾ.
ਫ਼ਾ. [جسوُسی] ਸੰਗ੍ਯਾ- ਭੇਤ ਲੈਣ ਦੀ ਕ੍ਰਿਯਾ। ੨. ਮੁਖ਼ਬਰੀ. ਖ਼ਬਰ ਦੇਣ ਦੀ ਕ੍ਰਿਯਾ.