Meanings of Punjabi words starting from ਤ

ਅ਼. [طوائِف] ਤ਼ਾਇਫ਼ਾ ਦਾ ਬਹੁਵਚਨ. ਚੱਕਰ ਲਾਉਣ ਵਾਲੇ ਟੋਲੇ। ੨. ਨ੍ਰਿਤ੍ਯ ਵਿੱਚ ਘੁੰਮਣ ਵਾਲੀਆਂ ਇਸਤ੍ਰੀਆਂ.¹


ਸੰਗ੍ਯਾ- ਭੁਆਟਣੀ. ਗਿਰਦਨੀ. ਚੱਕਰ. "ਖਾਇ ਤਵਾਰ ਧਰਾ ਪਰ ਝੂਮ ਗਿਰੀ." (ਕ੍ਰਿਸਨਾਵ)


ਅ਼. [تواریِخ] ਸੰਗ੍ਯਾ- ਤਾਰੀਖ਼ ਦਾ ਬਹੁਵਚਨ. ਦਿਨਚਰਯਾ ਦਾ ਹਾਲ. ਇਤਿਹਾਸ. ਉਹ ਕਥਾ, ਜਿਸ ਵਿੱਚ ਤਾਰੀਖ਼ਵਾਰ ਹਾਲ ਲਿਖਿਆ ਹੋਵੇ.


ਅ਼. [طوالِت] ਸੰਗ੍ਯਾ- ਤੂਲ (ਲੰਬਾਈ) ਦਾ ਭਾਵ. ਵਿਸ੍ਤਾਰ.


ਤਵ- ਆਲਯ. ਤੇਰਾ ਘਰ. "ਜੋ ਕਛੁ ਮਾਲ ਤਵਾਲਯ ਸੋ ਅਬ." (ਸਵੈਯੇ ੩੩) ਜੋ ਮਾਲ ਤੇਰੇ ਘਰ ਹੈ.


ਫ਼ਾ. [توان] ਬਲ (ਤਾਕਤ) ਰਖਦੇ ਹਨ. ਕਰ ਸਕਦੇ ਹਨ. ਇਹ ਕ੍ਰਿਯਾ ਦੇ ਆਦਿ ਆਉਂਦਾ ਹੈ, ਯਥਾ- ਤਵਾਂ ਕਰਦ.


ਧਾ- ਚਮਕਣਾ, ਪ੍ਰਕਾਸ਼ਣਾ। ੨. ਸੰਗ੍ਯਾ- ਪ੍ਰਕਾਸ਼। ੩. ਸ਼ੋਭਾ.


ਸੰਗ੍ਯਾ- ਵਡਾ ਤਵਾ. ਲੋਹ। ੨. ਜੰਮੂ ਨਗਰ ਪਾਸ ਵਹਿਣ ਵਾਲੀ ਇੱਕ ਨਦੀ। ੩. ਤਵੀ ਨਦੀ ਦਾ ਰੇਲਵੇ ਸਟੇਸ਼ਨ, ਜੋ "ਜੰਮੂ ਤਵੀ" ਕਰਕੇ ਸੱਦੀਦਾ ਹੈ. ਇਹ ਸਿਆਲਕੋਟ ਤੋਂ ੨੫ ਅਤੇ ਵਜ਼ੀਰਾਬਾਦ ਤੋਂ ੫੨ ਮੀਲ ਹੈ.