Meanings of Punjabi words starting from ਦ

ਸੰਗ੍ਯਾ- ਦ੍ਰਿੜ੍ਹ ਹੈ ਜਿਸ ਦੀ ਹੁੱਡ, ਵਰਾਹ ਅਵਤਾਰ. ਦਾੜ੍ਹ ਦੇ ਧਾਰਣ ਵਾਲਾ ਸੂਰ ਭਗਵਾਨ "ਧਰ੍ਯੋ ਵਿਸਨੁ ਤਉ ਦਾੜਗਾੜਾਵਤਾਰੰ." (ਵਰਾਹ) "ਧਰਦਾੜ ਜ੍ਯੋਂ ਰਣ ਗਾਢ ਹਨਐ." (ਕਲਕੀ)


ਦਾੜ (दष्ट्रा) ਦਾ ਦਰਦ. ਦਾੜ੍ਹ ਦੀ ਪੀੜਾ. "ਦੰਤ ਰੋਗ ਅਰੁ ਦਾੜ੍ਹਪੀੜ ਗਨ." (ਚਰਿਤ੍ਰ ੪੦੫) ਦੇਖੋ, ਦੰਤਰੋਗ.


ਦੇਖੋ, ਦਾਰਮ ਅਤੇ ਦਾੜਿਮ.


ਦੇਖੋ, ਦਾੜਿਮੀ. "ਦਾੜਵੀ ਪ੍ਰਦੰਤੇ" (ਅਕਾਲ) ਕਵਿਜਨ ਅਨਾਰ ਦੇ ਦਾਣਿਆਂ ਤੁੱਲ ਦੰਦਾਂ ਦੀ ਪੰਕ੍ਤਿ ਲਿਖਦੇ ਹਨ। ੨. ਦਾਰ੍‍ਢ੍ਯ ਸਹਿਤ. ਮਜਬੂਤ਼ੀ ਸਹਿਤ. ਦ੍ਰਿੜ੍ਹ. ਮਜਬੂਤ਼.


ਸੰਗ੍ਯਾ- ਦੰਸਟ੍ਰਾ. ਹੁੱਡ. "ਦਾੜਾ ਅਗ੍ਰੇ ਪ੍ਰਿਥਮਿ ਧਰਾਇਣ." (ਮਾਰੂ ਸੋਲਹੇ ਮਃ ੫) ੨. ਜਾੜ੍ਹ. ਦਾੜ੍ਹ। ੩. ਦੇਖੋ, ਦਾੜ੍ਹਾ.


ਸੰ. ਦਾਡਿਮ- ਦਾਡਿਮੀ. ਸੰਗ੍ਯਾ- ਅਨਾਰ ਦਾ ਬੂਟਾ। ੨. ਅਨਾਰ ਦਾ ਫਲ.