Meanings of Punjabi words starting from ਨ

ਦੇਖੋ ਨਾਦਬਿੰਦੁ.


ਫ਼ਾ. [ناداں] ਵਿ- ਅਣਜਾਣ. ਅਗ੍ਯਾਨੀ.


ਅਞਾਣ ਲਿਖਾਰੀ ਨੇ ਸ਼ਸਤ੍ਰ ਨਾਮ ਮਾਲਾ ਦੇ ੮੦੯ ਆਂਗ ਵਿੱਚ ਨਦਿਨੀ ਦੀ ਥਾਂ ਨਾਦਿਨ ਲਿਖਿਆ ਹੈ. ਨਦਿਨੀ (ਨਦ ਨਦੀਆਂ ਵਾਲੀ) ਪ੍ਰਿਥਿਵੀ ੨. ਸਾਂ. नादिन. ਵਿ- ਸ਼ੋਰ ਕਰਨ ਵਾਲਾ.


ਅ਼. [نادِم] ਵਿ- ਲੱਜਿਤ. ਸ਼ਰਮਿੰਦਾ. ਇਸ ਦਾ ਬਹੁਵਚਨ ਨਿੱਦਾਮ ਹੈ।


ਅ਼. [نادِر] ਵਿ- ਅਦਭੁਤ. ਅਣੋਖਾ.


[نادِرشہ] ਨਾਦਿਰ (ਤਹਮਾਸਪ) ਕੁਲੀ ਖ਼ਾਨ. ਇਹ ਇਮਾਮਕੁਲੀ ਦਾ ਪੁੱਤ ਇੱਕ ਗ਼ਰੀਬ ਅਯਾਲੀ ਸੀ, ਜੋ ਖ਼ੁਰਾਸਾਨ ਅੰਦਰ ਸਨ ੧੬੮੭ ਵਿੱਚ ਪੈਦਾ ਹੋਇਆ, ਇਸ ਨੇ ਆਪਣੇ ਪਰਾਕ੍ਰਮ ਅਤੇ ਬੁੱਧਿਬਲ ਨਾਲ ਸਨ ੧੭੩੬ ਵਿੱਚ ਸਫ਼ਵੀ ਖ਼ਾਨਦਾਨ ਨੂੰ ਜਿੱਤ ਕੇ ਫ਼ਾਰਸ ਦਾ ਤਖ਼ਤ ਪ੍ਰਾਪਤ ਕੀਤਾ, ਫੇਰ ਕਾਬੁਲ ਕੰਧਾਰ ਨੂੰ ਜਿੱਤ ਕੇ ਸਨ ੧੭੩੯ (ਸੰਮਤ ੧੭੯੬) ਵਿੱਚ ਹਿੰਦੁਸਤਾਨ ਪੁਰ ਚੜ੍ਹਾਈ ਕੀਤੀ. ਕਰਨਾਲ ਦਾ ਜੰਗ ਜਿੱਤ ਕੇ ਮੁਲਕ ਨੂੰ ਲੁੱਟਦਾ ਮਾਰਦਾ ਦਿੱਲੀ ਪਹੁਚਿਆ. ਦਿੱਲੀ ਦੇ ਬਾਦਸ਼ਾਹ ਮੁਹ਼ੰਮਦ ਸ਼ਾਹ ਨੇ ਟਾਕਰਾ ਕੀਤਾ, ਪਰ ਤੁਰਤ ਹਾਰ ਖਾਧੀ, ਅੰਤ ਨੂੰ ਨਾਦਿਰ ਨਾਲ ਸੁਲਾ ਕਰਕੇ ਘਰ ਲੈ ਆਇਆ. ਇੱਕ ਭੰਗੜ ਦਿਹਲਵੀ ਨੇ ਗੱਪ ਉਡਾ ਦਿੱਤੀ ਕਿ ਨਾਦਿਰ ਕਿਲੇ ਅੰਦਰ ਕ਼ਤਲ ਕੀਤਾ ਗਿਆ ਹੈ. ਇਸ ਪੁਰ ਦਿੱਲੀ ਦੇ ਲੋਕਾਂ ਨੇ ਕਈ ਸਿਪਾਹੀ ਨਾਦਿਰ ਦੇ ਮਾਰ ਦਿੱਤੇ. ਇਹ ਸੁਣ ਕੇ ਨਾਦਿਰ ਤਲਵਾਰ ਧੂਹ ਕੇ ਸੁਨਹਿਰੀ ਮਸੀਤ ਵਿੱਚ ਆ ਬੈਠਾ ਅਰ ਕਤਲਾਮ ਦਾ ਹੁਕਮ ਦਿੱਤਾ. ਨੌ ਘੰਟੇ ਦੀ ਕਤਲਾਮ ਵਿੱਚ ਕਈ ਹਜ਼ਾਰ ਆਦਮੀ ਵੱਢਿਆ ਗਿਆ.¹ਵੱਡੇ ਯਤਨ ਨਾਲ ਨਾਦਿਰ ਦੀ ਤਲਵਾਰ ਮਿਆਨ ਕਰਵਾਈ, ਜਿਸ ਤੋਂ ਕਤਲਾਮ ਬੰਦ ਹੋਈ²#ਨਾਦਿਰ ਸ਼ਾਹ ਦਿੱਲੀ ਤੋਂ ਤਖ਼ਤ ਤਾਊਸ (ਮਯੂਰ- ਸਿੰਘਾਸਨ), ਕੋਹਨੂਰ ਹੀਰਾ ਅਤੇ ਅਨੰਤ ਮਾਲ ਲੈ ਕੇ ਈਰਾਨ ਨੂੰ ਰਵਾਨਾ ਹੋਇਆ, ਪਰ ਰਸਤੇ ਵਿੱਚ ਖ਼ਾਲਸੇ ਨੇ ਛਾਪੇ ਮਾਰ ਕੇ ਵੱਡਾ ਤੰਗ ਕੀਤਾ ਅਰ ਲੁੱਟ ਦਾ ਬਹੁਤ ਮਾਲ ਖੋਹਿਆ.#ਹਿੰਦ ਤੋਂ ਵਾਪਿਸ ਜਾਣ ਲੱਗਿਆਂ ਨਾਦਿਰ ਨੇ ਅਫਗਾਨਿਸਤਾਨ ਦਾ ਇਲਾਕਾ ਜੋ ਸਿੰਧ ਨਦ ਦੇ ਪੱਛਮ ਵੱਲ ਸੀ, ਈਰਾਨ ਨਾਲ ਮਿਲਾ ਲਿਆ.#ਨਾਦਿਰਸ਼ਾਹ ੨੦. ਜੂਨ ਸਨ ੧੭੪੭ (ਸਾਂਮਤ ੧੮੦੪) ਨੂੰ ਕੂਚਾਨ ਦੇ ਪਾਸ ਆਪਣੀ ਜਾਤੀ ਦੇ ਆਦਮੀ ਹੱਥੋਂ ਕੈਂਪ ਵਿੱਚ ਸੁੱਤਾ ਪਿਆ ਕ਼ਤਲ ਕੀਤਾ ਗਿਆ. ਨਾਦਿਰ ਸ਼ਾਹ ਦਾ ਮਕ਼ਬਰਾ ਮਸ਼ਹਦ ਵਿੱਚ ਹੈ.


ਸੰਗ੍ਯਾ- ਨਾਦਿਰਸ਼ਾਹ ਜੇਹੀ ਅਤ੍ਯਾਚਾਰ ਕੀ ਕ੍ਰਿਯਾ. ਨਾਦਿਰ ਸ਼ਾਹ ਜੇਹੀ ਲੁੱਟ. ਧੱਕੇਬਾਜ਼ੀ, ਜੁਲਮ ਅਤੇ ਜਬਰ. ਦੇਖੋ, ਨਾਦਿਰਸ਼ਾਹ.


ਅ਼. [نادِرسیر] ਵਿ- ਅਣੋਖੇ ਸੁਭਾਉ ਵਾਲਾ. ਅਜ਼ੀਬ ਆ਼ਦਤਾਂ ਵਾਲਾ.


ਸੰ. नादिन. ਵਿ- ਨਾਦ (ਧੁਨਿ) ਕਰਨ ਵਾਲਾ। ੨. ਸੰਗ੍ਯਾ- ਚੇਲਾ. ਸਿੱਖ. ਨਾਦ (ਉਪਦੇਸ਼) ਦ੍ਵਾਰਾ ਜਿਸ ਦਾ ਗੁਰੂ ਨਾਲ ਪੁਤ੍ਰ ਭਾਵ ਉਤਪੰਨ ਹੁੰਦਾ ਹੈ, "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਣੈ ਲਿਖਾਇਆ." (ਸੋਰ ਕਬੀਰ) ਨਾਦੀ, ਬਿੰਦੀ, ਸ਼ਾਸਤ੍ਰਾਰਥਕਰਤਾ ਅਤੇ ਮੌਨੀ, ਸਭ ਜਮ ਦੇ ਰਜਿਸਟਰ ਵਿਚ ਲਿਖੇ ਗਏ। ੩. ਰਾਗ ਕਰਨ ਵਾਲਾ. ਰਾਗੀ. ਕੀਰਤਨੀਆ। ੪. ਅ਼. ਸਭਾ. ਮਜਲਿਸ.


ਸੰ. ਨੰਦਿ. ਸੰਗ੍ਯਾ- ਸੰ ਦੀ ਸਵਾਰੀ ਦਾ ਬੈਲ. ਦੇਖੋ. ਕਾਮਧੇਨੁ.