Meanings of Punjabi words starting from ਬ

ਅਰਜੁਨ ਦੀ ਇਸਤ੍ਰੀ ਚਿਤ੍ਰਾਂਗਦਾ ਦੇ ਉਦਰ ਤੋਂ ਪੈਦਾ ਹੋਇਆ ਪੁਤ੍ਰ, ਜੋ ਮਹੋਦਯ (ਮਨੀਪੁਰ) ਦਾ ਰਾਜਾ ਸੀ. ਇਸ ਨੇ ਇੱਕ ਵਾਰ ਆਪਣੇ ਪਿਤਾ ਅਰਜੁਨ ਨੂੰ ਜੰਗ ਵਿੱਚ ਮਾਰ ਦਿੱਤਾ ਸੀ, ਪਰ ਉਲੂਪੀ ਜੋ ਬਭ੍ਰੁਵਾਹਨ ਦੀ ਸੌਤੇਲੀ ਮਾਂ ਸੀ, ਉਸ ਨੇ ਸੰਜੀਵਨੀਮਣਿ ਨਾਲ ਅਰਜੁਨ ਨੂੰ ਜ਼ਿੰਦਾ ਕਰ ਲਿਆ.


ਡਾਕੀ. ਕ਼ਯ. ਦੇਖੋ, ਵਮਨ. "ਬਮਨ ਰੋਗ ਕਰਹੀਂ ਪਰਨਿੰਦਾ." (ਨਾਪ੍ਰ)


ਫ਼ਾ. [بما] ਸਾਨੂੰ. ਸਾਡੇ ਨਾਲ.


ਦੇਖੋ, ਬਿਮਾਂਦ.


ਦੇਖੋ, ਵਾਮਿਤ.


ਫ਼ਾ. [بموُجب] ਕ੍ਰਿ. ਵਿ- ਅਨੁਸਾਰ. ਮੁਆਫਿਕ. ਮੁਤ਼ਾਬਿਕ਼. ਦੇਖੋ, ਮੂਜਬ.