Meanings of Punjabi words starting from ਭ

ਕੰਧ. ਦੇਖੋ, ਭਿਤ ੪. "ਬਾਰੂਭੀਤ ਬਨਾਈ ਰਚਿ ਪਚਿ." (ਸੋਰ ਮਃ ੯) ੨. ਪੜਦਾ. ਕਿਵਾੜ. "ਨਵੰਤ ਦ੍ਵਾਰੰ ਭੀਤ ਰਹਿਤੰ." (ਸਹਸ ਮਃ ੫) ੩. ਚੰਬਾ- ਪਹਾੜ ਦੀ ਢਲਵਾਨ. ਜੋ ਬਹੁਤ ਤਿੱਖੀ ਹੋਵੇ. "ਭੀਤ ਊਪਰੈ ਕੇਤਕ ਧਾਈਐ." (ਆਸਾ ਮਃ ੫) ੪. ਸੰ. ਭੀਤ. ਡਰਿਆ ਹੋਇਆ. "ਭੈਭੀਤ ਦੂਤਹ." (ਸਹਸ ਮਃ ੫)


ਕ੍ਰਿ. ਵਿ- ਅਭ੍ਯੰਤਰ. ਅੰਦਰ. ਵਿੱਚ. "ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ." (ਮਲਾ ਮਃ ੧) ੨. ਸੰ. ਭੂਤੇਸ਼੍ਵਰ. ਸੰਗ੍ਯਾ- ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. "ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?" (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ?


ਵਿ- ਭੀਤ ਹੋਇਆ. ਡਰਿਆ। ੨. ਸੰਗ੍ਯਾ- ਭਿੱਤਿ. ਕੰਧ. ਦੀਵਾਰ. ਫਸੀਲ. "ਟੂਟੀ ਭੀਤਾ ਭਰਮਗੜਾ." (ਆਸਾ ਛੰਤ ਮਃ ੫) ਭਰਮਗੜ੍ਹ ਦੀ ਦੀਵਾਰ ਟੁੱਟ ਗਈ.


ਸੰ. ਭਿੱਤਿ ਅਤੇ ਭਿੱਤ. ਕੰਧ. ਦੀਵਾਰ। ੨. ਸਿੰਧੀ. ਚੋਗਾ. ਚੋਗ. "ਜਗ ਕਊਆ ਨਾਮ ਨਹੀ ਚੀਤਿ। ਨਾਮ ਬਿਸਾਰਿ ਗਿਰੈ ਦੇਖਿ ਭੀਤਿ।।" (ਆਸਾ ਅਃ ਮਃ ੧) ਭਾਵ- ਸੰਸਾਰ ਦੇ ਪਦਾਰਥਾਂ ਦਾ ਭੋਗ। ੩. ਸੰ. ਭੀਤਿ. ਡਰ. ਭੈ। ੪. ਕਾਂਬਾ. ਕੰਪ.; ਦੇਖੋ, ਭੀਤਿ। ੨. ਸੰ. ਡਰ. ਖ਼ੌਫ਼। ੩. ਕੰਪ. ਕਾਂਬਾ.


ਦੇਖੋ, ਭੈਭੀਤ.


ਵਿ- ਭਿੱਜਿਆ. ਤਰ ਹੋਇਆ। ੨. ਪਸੀਜਿਆ. ਰੀਝਿਆ। ੩. ਦੇਖੋ, ਭਿੰਨ.


ਸੰ. ਵਿ- ਡਰਾਉਣਾ. ਭਯਾਨਕ। ੨. ਸੰਗ੍ਯਾ- ਯੁਧਿਸ੍ਟਿਰ ਦਾ ਛੋਟਾ ਭਾਈ ਭੀਮਸੇਨ. ਦੇਖੋ, ਪਾਂਡਵ. "ਭੀਮ ਗਦਾ ਕਰ ਭੀਮ ਲਈ." (ਕ੍ਰਿਸਨਾਵ) ੩. ਦਮਯੰਤੀ ਦਾ ਪਿਤਾ ਅਤੇ ਨਲ ਦਾ ਸਹੁਰਾ ਰਾਜਾ ਭੀਮ, ਜੋ ਵਿਦਰਭ (ਬਰਾਰ) ਦਾ ਰਾਜਾ ਸੀ। ੪. ਸ਼ਿਵ। ੫. ਰਾਵਣ ਦਾ ਇੱਕ ਮੰਤ੍ਰੀ.