nan
ਰਾਸ੍ਟ੍ਰ- ਮੌਲਿ. ਵਿ- ਰਿਆਸਤ ਦਾ ਤਾਜ. ਰਾਜ੍ਯ ਦਾ ਮੁਕੁਟ। ੨. ਸੰਗ੍ਯਾ- ਰਾਜਪੂਤਾਂ ਦੀ ਇੱਕ ਜਾਤਿ. "ਕਛਵਾਹੇ ਰਾਠਉੜ ਲਖ, ਰਾਣੇ ਰਾਇ ਭੂਮੀਏ ਭਾਰੀ." (ਭਾਗੁ) ੩. ਰਾਸ੍ਟ੍ਰਕੂਟ ਤੋਂ ਭੀ ਰਾਠੌਰ ਸ਼ਬਦ ਮੰਨਿਆ ਹੈ. ਰਾਸ੍ਟ੍ਰਕੂਟ ਇੱਕ ਰਾਜਪੂਤ ਜਾਤਿ ਹੈ.
ਘਟੀਆ ਦਰਜੇ ਦੇ ਰਾਜਪੂਤਾਂ ਦੀ ਇੱਕ ਜਾਤਿ, ਜੋ ਚੰਬਾ ਆਦਿ ਪਹਾੜੀ ਰਿਆਸਤਾਂ ਦੇ ਇਲਾਕੇ ਪਾਈ ਜਾਂਦੀ ਹੈ. ਇਸ ਦਾ ਮੂਲ ਭੀ ਰਾਸ੍ਟ੍ਰ ਸ਼ਬਦ ਹੈ.
nan
ਦੇਖੋ, ਰਾਠਉਰ.
ਸੰਗ੍ਯਾ- ਰੰਡਾਪਨ. ਵੈਧਵ੍ਯ. "ਨਾਨਕ ਬਾਲਤਣਿ ਰਾਡ਼ੇਪਾ." (ਸੂਹੀ ਛੰਤ ਮਃ ੧)
ਡਿੰਗ. ਜੰਗ. ਯੁੱਧ. ਰਾੜ.
ਸੰ. ਸੰਗ੍ਯਾ- ਸੁੰਦਰਤਾ. ਖੂਬਸੂਰਤੀ। ੨. ਸ਼ੋਭਾ। ੩. ਗੰਗਾ ਦੇ ਪੱਛਮੀ ਕਿਨਾਰੇ ਦਾ ਉਹ ਬੰਗਾਲੀ ਦੇਸ਼. ਜਿਸ ਵਿੱਚ ਹੁਣ ਤਮਲੁਕ, ਮਿਦਨਾਪੁਰ, ਹੁਗਲੀ, ਬਰਦਵਾਨ, ਅਤੇ ਕੁਝ ਹਿੱਸਾ ਮੁਰਸ਼ਦਾਬਾਦ ਦਾ ਹੈ. ਪੁਰਾਣੇ ਗ੍ਰੰਥਾਂ ਵਿੱਚ ਇਸ ਦਾ ਨਾਮ ਸੁਹਮ (ਸੁਹਮ)¹ਭੀ ਆਇਆ ਹੈ. ਰਾਢਾ ਦੇਸ਼ ਦੋ ਭਾਗਾਂ (ਬਜ੍ਰਭੂਮਿ ਅਤੇ ਸ਼ੁਭਭੂਮਿ) ਵਿੱਚ ਵੰਡਿਆ ਹੋਇਆ ਸੀ. ਜੈਨ ਗ੍ਰੰਥਾਂ ਵਿੱਚ ਇਸੇ ਦਾ ਨਾਮ ਲਾਡਾ ਆਇਆ ਹੈ. ਪ੍ਰਬੋਧ ਚੰਦ੍ਰੋਦਯ ਅਤੇ ਦੇਵੀਪੁਰਾਣ ਆਦਿਕਾਂ ਵਿੱਚ ਅਨੇਕ ਥਾਂ ਰਾਢਾ ਦੇਖਿਆ ਜਾਂਦਾ ਹੈ। ੨. ਰਾਢਾ ਦੀ ਰਾਜਧਾਨੀ, ਜਿਸ ਦਾ ਹੁਣ "ਸਪਤਗ੍ਰਾਮ" ਨਾਮ ਹੈ.#"ਰਾਢਾ ਨਗਰ ਰਾਇ ਪਰਵਾਨੋ." (ਸੁਖੀ ਆਨੰਦ ਦੀ)