Meanings of Punjabi words starting from ਸ

ਸਨਕਾਦਿ ਬ੍ਰਹਮਾ ਦੇ ਪੁਤ੍ਰ. "ਸਿੱਧ ਸਨਾਥ ਸਨੰਤਨ ਧ੍ਯਾਯੋ." (ਅਕਾਲ) ਸਨਤ ਕੁਮਾਰਾਂ ਨੇ ਧ੍ਯਾਇਆ.


ਵਿ- ਪੁਤ੍ਰ ਸਹਿਤ। ੨. ਸੰਗ੍ਯਾ- ਸਨੰਦਨ ਦਾ ਸੰਖੇਪ. ਦੇਖੋ, ਸਨਕਾਦਿਕ. "ਸਨਕ ਸਨੰਦ ਮਹੇਸ ਸਮਾਨਾ." (ਧਨਾ ਕਬੀਰ)


(ਚੰਡੀ ੨) ਵਾ- ਸਨਮੁਖ- ਆਨ- ਠਾਢੀਅੰ. ਸੰਮੁਖ ਆਕੇ ਖੜੇ ਹੋਏ.


ਜਿਲਾ ਫਿਰੋਜਪੁਰ, ਤਸੀਲ ਅਤੇ ਥਾਣਾ ਜੀਰਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਲਵੰਡੀ ਤੋਂ ਚੜ੍ਹਦੇ ਵੱਲ ੮. ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਉੱਤਰ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਸਾਧਾਰਣ ਮੰਦਿਰ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਸਾਧੂ ਹੈ. ਮਾਘੀ ਅਤੇ ਵੈਸਾਖੀ ਨੂੰ ਮੇਲਾ ਲਗਦਾ ਹੈ.


ਸੰ. शप्- ਸ਼ਪ੍‌. ਧਾ- ਪ੍ਰਤਿਗ੍ਯਾ ਕਰਨਾ. ਸਰਾਪਨਾ. ਗਾਲੀ ਦੇਣਾ। ੨. ਸੰ. सर्प- ਸਰ੍‍ਪ. ਸੰਗ੍ਯਾ- ਸੱਪ. ਸਾਂਪ. "ਸਪੈ ਦੁਧੁ ਪੀਆਈਐ." (ਸੂਹੀ ਅਃਮਃ ੩) ੩. ਸੰ. सप- ਸਪ. ਲਿੰਗ. ਸ਼ੇਪ. ਸ਼ੇਫ. ਜਨਨੇਂਦ੍ਰਿਯ. ਉਪਸਥ.