Meanings of Punjabi words starting from ਕ

ਕਰਤਾਰ ਨੇ. ਦੇਖੋ, ਕਰਕਰ ੩. ਅਤੇ ਕਰਿਕਰਹਿ.


ਵਿ- ਕ੍ਰਿਯਾਕਰਤਾ. ਅਭ੍ਯਾਸੀ. ਆ਼ਮਿਲ. "ਕਰਕਰਤਾ ਉਤਰਸਿ ਪਾਰੰ." (ਰਾਮ ਕਬੀਰ)


ਭੁਰਭੁਰਾ। ੨. ਦੇਖੋ, ਅਕਰਕਰਾ। ੩. ਪੇਠਾਪਾਕ. ਕਰ੍‍ਕਾਰੁ (ਪੇਠੇ) ਦੀ ਮਿਠਾਈ. ਪੇਠੇ ਦਾ ਕੜਾਹ. "ਭਾਤੁ ਪਹਿਤਿ ਅਰੁ ਲਾਪਸੀ ਕਰਕਰਾ." (ਆਸਾ ਕਬੀਰ)


ਸੰ. ਸੰਗ੍ਯਾ- ਓਲਾ. ਗੜਾ. ਹਿਮਉਪਲ (ਹਿਮੋਪਲ). "ਕਰਕਾ ਕੋ ਬਰਖਾਇ ਬਿਸਾਲਾ." (ਨਾਪ੍ਰ)


ਸੰ. कर्कारु ਸੰਗ੍ਯਾ- ਪੇਠਾ. ਹਲਵਾ ਕੱਦੂ.


ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."


ਦੇਖੋ, ਕਰਸ ਅਤੇ ਕਰਖਣ. "ਤੁਮਰੇ ਦਰਸ ਕਰਖ ਮਨ ਲੀਨਾ." (ਨਾਪ੍ਰ) ਮਨ ਖਿੱਚ ਲੀਤਾ। ੨. [کرخ] ਬਗ਼ਦਾਦ ਪਾਸ ਇੱਕ ਨਗਰ.


ਸੰ. ਕਰ੍ਸਣ. ਸੰਗ੍ਯਾ- ਖਿੱਚਣਾ। ੨. ਹਲ ਨਾਲ ਜ਼ਮੀਨ ਪੁਰ ਓਰੇ ਕੱਢਣੇ.


ਫ਼ਾ. [کرخت] ਵਿ- ਕਠੋਰ. ਕਰੜਾ। ੨. ਖੁਰਦਰਾ। ੩. ਦੇਖੋ, ਕਰਖਿਤ.