Meanings of Punjabi words starting from ਦ

ਸੰ. ਦਾਢਿਕਾ. ਸੰਗ੍ਯਾ- ਠੋਡੀ ਉੱਪਰਲੇ ਰੋਮ. ਸਮਸ਼੍ਰ. ਰੀਸ਼. "ਸੇ ਦਾੜੀਆ ਸਚੀਆਂ ਜਿ ਗੁਰਚੋਰਨੀ ਲਗੰਨਿ." (ਸਵਾ ਮਃ ੩) ੨. ਮੁੱਛ. "ਗਰੀਬਾ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ- ਆਪਣਾ ਮਰਦਊ ਪ੍ਰਗਟ ਕਰਦਾ ਹੈ.


ਫ਼ਾ ਵਿ- ਜਾਣਨ ਵਾਲਾ. ਦੇਖੋ, ਨਾਦਾਂ."ਖ਼ੁਦਪਰਸ੍ਤੀ ਕਾਰੇ ਨਾਦਾਂ ਆਮਦਹ." (ਜਿੰਦਗੀ)


ਸੰ. ਦੰਤ. ਸੰਗ੍ਯਾ- ਦੰਦ. "ਜਿਨ ਦਾਂਤਨ ਘਾਸ ਗਹ੍ਯੋ ਬਲ ਹਾਰ੍ਯੋ." (ਕ੍ਰਿਸਨਾਵ) ੨. ਸੰ. दान्त. ਵਿ- ਦਮਨ ਕੀਤਾ। ੩. ਦਮਨ ਕਰਨ ਵਾਲਾ। ੪. ਦੰਦ ਦਾ ਬਣਿਆ ਹੋਇਆ.


ਦੰਦ. ਦੇਖੋ, ਦੰਤਕ. "ਰਿਸ੍ਯੋ ਟੁਕ ਦਾਂਤਕ ਠੈਲੇ." (ਕ੍ਰਿਸਨਾਵ) ੨. ਦਾਂਤ (ਦਮਨ) ਕਰਨ ਵਾਲਾ. ਦੇਖੋ, ਦਾਂਤ ੨.


ਸੰਗ੍ਯਾ- ਦੰਦਣ. ਮੂਰਛਾ ਵਿੱਚ ਦੰਦ ਜੁੜਨ ਦਾ ਭਾਵ. "ਛਿਤਿ ਗਿਰਗਈ ਦਾਂਤਨੀ ਪਰੀ." (ਚਰਿਤ੍ਰ ੧੪੨) ੨. ਵਿ- ਵਡੇ ਦੰਦਾਂ ਵਾਲੀ.