Meanings of Punjabi words starting from ਰ

ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਬਸੀ ਵਿੱਚ ਰੇਲਵੇ ਸਟੇਸ਼ਨ ਖੰਨੇ ਤੋਂ ੧੧. ਮੀਲ ਪੂਰਵ ਹੈ. ਇਸ ਪਿੰਡ ਤੋਂ ਪੂਰਵ ਦੋ ਫਰਲਾਂਗ ਤੇ ਦਸ਼ਮੇਸ਼ ਜੀ ਦਾ ਗੁਰਦ੍ਵਾਰਾ "ਗੋਬਿੰਦਗੜ੍ਹ" ਹੈ. ਗੁਰੂ ਜੀ ਕੁਰੁਛੇਤ੍ਰ ਨੂੰ ਜਾਂਦੇ ਵਿਰਾਜੇ ਹਨ. ਸੁੰਦਰ ਦਰਬਾਰ ਮਹਾਰਾਜਾ ਕਰਮਸਿੰਘ ਸਾਹਿਬ ਪਟਿਆਲਾਪਤਿ ਦਾ ਬਣਵਾਇਆ ਹੋਇਆ ਹੈ. ਨਾਲ ੩੦੦ ਵਿੱਘੇ ਜ਼ਮੀਨ ਮਰਾਲਾ ਪਿੰਡ ਵਿੱਚ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ.


ਦੇਖੋ, ਰਾਜਨ. "ਰਾਣਾ ਰਾਉ ਨ ਕੋ ਰਹੈ." (ਓਅੰਕਾਰ)


ਰਾਜੇ ਦੀ ਇਸਤ੍ਰੀ, ਰਾਗ੍ਯੀ। ੨. ਰਾਣੇ ਦੀ ਪਤਨੀ।


ਇੱਕ ਪੁਰਾਣਾ ਕਸਬਾ, ਜੋ ਜਿਲਾ ਅੰਬਾਲਾ, ਤਸੀਲ ਨਰਾਇਨਗੜ੍ਹ ਵਿੱਚ ਹੈ. ਇੱਥੇ ਰਾਉ ਬਲਦੇਵਸਿੰਘ ਦੇ ਕਿਲੇ ਅੰਦਰ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦੇ ਆਉਣ ਸਮੇਂ ਰਾਜਾ ਫਤੇਸਿੰਘ ਸੀ. ਉਸ ਨੇ ਪੜੋਸੀ ਪਠਾਣਾਂ ਤੋਂ ਡਰਦੇ ਗੁਰੂ ਜੀ ਨੂੰ ਠਹਿਰਨ ਨਹੀਂ ਦਿੱਤਾ ਸੀ. ਗੁਰੂ ਸਾਹਿਬ ਮਾਣਕਟਬਰੇ ਜਾ ਠਹਿਰੇ. ਰਾਜਾ ਫਤੇਸਿੰਘ ਦੀ ਰਾਣੀ ਨੂੰ ਪਤਾ ਲੱਗਾ, ਤਾਂ ਉਸ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਬੁਲਾਇਆ ਅਰ ਪ੍ਰਸਾਦ ਛਕਾਇਆ, ਤਦ ਤੋਂ ਗੁਰੂ ਜੀ ਦੇ ਵਚਨ ਨਾਲ "ਰਾਣੀ ਕਾ ਰਾਇਪੁਰ" ਮਸ਼ਹੂਰ ਹੋਇਆ. ਰਾਣੀ ਨੂੰ ਗੁਰੂ ਜੀ ਨੇ ਖੰਡਾ ਬਖਸ਼ਿਆ ਸੀ, ਜੋ ਹੁਣ ਉਸ ਦੀ ਔਲਾਦ ਪਾਸ ਨਹੀਂ ਹੈ. ਰਾਜਾ ਫਤੇਸਿੰਘ ਤੋਂ ਸੱਤਵੀਂ ਪੀੜ੍ਹੀ ਰਾਉ ਬਲਦੇਵ ਸਿੰਘ ਹੈ. ਗੁਰਦ੍ਵਾਰੇ ਦੀ ਹਾਲਤ ਢਿੱਲੀ ਹੈ.


ਰਿਆਸਤ ਨਜਾਮਤ ਪਟਿਆਲਾ, ਤਸੀਲ ਰਾਜਪੁਰਾ, ਥਾਣਾ ਲਾਲੜ ਦਾ ਪਿੰਡ, ਜੋ ਰੇਲਵੇ ਸਟੇਸ਼ਨ ਅੰਬਾਲਾ ਸ਼ਹਰ ਤੋਂ ਨੋਂ ਮੀਲ ਪੂਰਵ ਹੈ. ਇਸ ਪਿੰਡ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਲਖਨੌਰ ਤੋਂ ਪ੍ਰੇਮੀਆਂ ਦੀ ਪ੍ਰੇਰਣਾ ਕਰਕੇ ਇੱਥੇ ਵਿਰਾਜੇ ਹਨ. ਕੇਵਲ ਮੰਜੀਸਾਹਿਬ ਹੈ. ਪੁਜਾਰੀ ਕੋਈ ਨਹੀਂ.


ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ.


ਰਤ ਹੋਇਆ. ਪ੍ਰੀਤਿ ਵਾਲਾ ਭਇਆ. "ਮਨੁ ਰਾਤਉ ਹਰਿਨਾਇ." (ਆਸਾ ਅਃ ਮਃ ੧)