Meanings of Punjabi words starting from ਵ

ਸੰ. ਸੁੰਦਰ ਇਸਤ੍ਰੀ। ੨. ਲੱਛਮੀ। ੩. ਦੁਰਗਾ.


ਵਾਮ- ਆਚਾਰ. ਦੇਖੋ, ਵਾਮਮਾਰਗ.


ਵਾਮਮਾਰਗੀ। ੨. ਸੰ. ਸੰਗ੍ਯਾ- ਘੋੜੀ। ੩. ਗਿਦੜੀ। ੪. ਗਧੀ। ੫. ਊਠਣੀ (ਉਸ੍ਟੀ). ੬. ਸੰ. वामिन्. ਵਿ- ਉਲਟੀ (ਛਰਦ) ਕਰਦਾ. ਕ਼ਯ ਕਰਦਾ ਹੋਇਆ.


ਵਾਮ (ਸੁੰਦਰ) ਹਨ ਉਰੁ (ਪੱਟ) ਜਿਸ ਦੇ. ਸੁੰਦਰ ਪੱਟਾਂ ਵਾਲੀ ਇਸਤ੍ਰੀ.


ਸੰ. ਵਿ- ਵਡੀ ਵਯਸ (ਉਮਰ) ਵਾਲਾ। ੨. ਸੰਗ੍ਯਾ- ਕਾਉਂ. ਕਾਗ। ੩. ਅਗੁਰ ਬਿਰਛ। ੪. ਦੇਖੋ, ਬਾਇਸ ੨.


ਦੇਖੋ, ਵਾਦਾ.


ਦੇਖੋ, ਉਪਦਿਸ਼ਾ, ਦਿਸ਼ਾ ਅਤੇ ਬਾਇਵ.


ਸੰ. ਸੰਗ੍ਯਾ- ਜੋ ਚਲਦਾ ਰਹਿੰਦਾ ਹੈ, ਪਵਨ. ਪੌਣ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਾਯੁ ਦੇ ਸੱਤ ਭੇਦ ਕਲਪੇ ਹਨ. ਜਮੀਨ ਉੱਤੇ ਅਤੇ ਜਮੀਨ ਤੋਂ ਬਾਰਾਂ ਯੋਜਨ ਤੀਕ ਅਕਾਸ ਵਿੱਚ ਫੈਲਣ ਵਾਲਾ, ਜਿਸ ਵਿੱਚ ਬਿਜਲੀ ਅਤੇ ਬੱਦਲ ਆਸਰਾ ਲੈਂਦੇ ਹਨ "ਭੂਵਾਯੁ" ਹੈ. ਇਸ ਤੋਂ ਉੱਪਰ ਆਵਹ, ਉਸ ਉੱਪਰ ਪ੍ਰਵਹ, ਉਸ ਤੋਂ ਪਰੇ ਉਦਵਹ, ਇਸੇ ਤਰਾਂ ਸੁਵਹ, ਪਰਿਵਹ ਅਤੇ ਪਰਾਵਹੁ ਹੈ.#ਸ਼ਕੁੰਤਲਾ ਨਾਟਕ ਅੰਗ ੭. ਦੀ ਟਿੱਪਣੀ ਵਿੱਚ ਲਿਖਿਆ ਹੈ ਕਿ ਬੱਦਲ ਬਿਜਲੀ ਨੂੰ ਪ੍ਰੇਰਣ ਵਾਲਾ ਆਵਹ, ਸੂਰਜ ਨੂੰ ਚਲਾਉਣ ਵਾਲਾ ਪ੍ਰਵਹ, ਚੰਦ੍ਰਮਾਂ ਨੂੰ ਘੁਮਾਉਣ ਵਾਲਾ ਸੰਵਹ, ਨਛਤ੍ਰਾਂ (ਤਾਰਿਆਂ) ਨੂੰ ਪ੍ਰੇਰਣ ਵਾਲਾ ਉਦਵਹ, ਸੱਤਗ੍ਰਹਾਂ ਨੂੰ ਘੁਮਾਉਣ ਵਾਲਾ ਸੁਵਹ, ਸੱਤ ਰਿਖੀਆਂ ਅਤੇ ਸੁਰਗ ਨੂੰ ਧਾਰਨ ਕਰਨ ਵਾਲਾ ਵਿਵਹ ਅਤੇ ਪ੍ਰਣ ਨੂੰ ਧਾਰਨ ਕਰਨ ਵਾਲਾ ਪਰਿਵਹ ਵਾਯੁ ਹੈ। ੨. ਸਰੀਰ ਦਾ ਇੱਕ ਧਾਤੁ, ਜੋ ਦਸ ਪ੍ਰਾਣਰੂਪ ਹੋਕੇ ਵਿਆਪਿਆ ਹੋਇਆ ਹੈ. ਦੇਖੋ, ਦਸਪ੍ਰਾਣ.


ਸੰਗ੍ਯਾ- ਪੌਣ ਦਾ ਮਿਤ੍ਰ, ਪੌਣ ਹੈ ਮਿਤ੍ਰ ਜਿਸ ਦਾ, ਅਗਨਿ.