Meanings of Punjabi words starting from ਹ

ਹੱਥ ਵਿੱਚ. ਹਾਥ ਮੇਂ "ਹਾਥਿ ਤਿਸੈ ਕੈ ਨਾਬੇੜਾ." (ਮਾਰੂ ਸੋਲਹੇ ਮਃ ੫) ਨਾਬੇੜਾ (ਫੈਸਲਾ) ਉਸ ਕਰਤਾਰ ਦੇ ਹੱਥ ਹੈ। ੨. ਦੇਖੋ, ਵੰਝੀ.


ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)


ਅ਼. [حاضر] ਹ਼ਾਜਿਰ. ਮੌਜੂਦ. ਉਪਿਸ੍‍ਥਤ. "ਹਾਦਰ ਹੋਤ ਜਹਾਂ ਸਿਮਰੇ." (ਗੁਪ੍ਰਸੂ).


ਦੇਖੋ, ਹਾਜਰਹਜੂਰ। ੨. ਨੇੜੇ ਤੋਂ ਨੇੜੇ. "ਗਾਵੈ ਕੋ ਵੇਖੈ ਹਾਦਰਾ ਹਦੂਰਿ." (ਜਪੁ)


ਅ਼. [حادِشہ] ਹ਼ਾਦਿਸਹ. ਵਾਕ਼ਅ਼ (ਪ੍ਰਗਟ) ਹੋਣ ਵਾਲੀ ਵਡੀ ਬਾਤ. ਵਿਸ਼ੇਸ ਘਟਨਾ.


ਅ਼. [ہادی] ਵਿ- ਹਦਾਇਤ ਕਰਨ ਵਾਲਾ। ੨. ਸੰਗ੍ਯਾ- ਧਰਮ ਉਪਦੇਸ੍ਟਾ. ਗੁਰੂ। ੩. ਤੀਰ. ਬਾਣ.


ਹੁੰਦਾ ਹੈ. ਹੋਤਾ ਹੈ. "ਗੁਰਮਤੀ ਸੁਧ ਹਾਧੋ." (ਕਾਨ ਮਃ ੪. ਪੜਤਾਲ)