Meanings of Punjabi words starting from ਗ

ਵਿੱਠਲਪੰਥ ਨਾਮਕ ਬ੍ਰਾਹਮਣ, ਜੋ ਆਲੰਦੀ ਗ੍ਰਾਮ (ਦੱਖਣ) ਦਾ ਨਿਵਾਸੀ ਸੀ. ਉਸ ਦੇ ਘਰ ਸਨ ੧੨੭੫ ਵਿੱਚ ਗ੍ਯਾਨਦੇਵ ਦਾ ਜਨਮ ਹੋਇਆ. ਇਹ ਵਿਦ੍ਵਾਨ ਕਵਿ ਅਤੇ ਆਤਮਗ੍ਯਾਨੀ ਪੁਰਖ ਸੀ. ਦੇਖੋ, ਨਾਮਦੇਵ.


ਵਿ- ਗ੍ਯਾਨ ਦੇ ਅਭਿਮਾਨ ਵਿੱਚ ਬੰਨ੍ਹਿਆ ਹੋਇਆ, ਅਤੇ ਵਾਸਤਵ ਗ੍ਯਾਨ ਤੋਂ ਰਹਿਤ. "ਇਕ ਨਰ ਗ੍ਯਾਨਬੱਧ ਜੇ ਹੋਂਇ। ਤਿਨ ਕੀ ਸ਼੍ਰੇਯ ਕਰੇ ਨਹਿ ਕੋਇ." (ਗੁਪ੍ਰਸੂ)


ਵਿ- ਗ੍ਯਾਨ ਸਹਿਤ ਹੈ ਮਤਿ (ਬੁੱਧਿ) ਜਿਸ ਦੀ. "ਗਿਆਨਮਤੀ ਪਛਾਤਾ ਹੈ." (ਮਾਰੂ ਸੋਲਹੇ ਮਃ ੩)


ਵਿ- ਗ੍ਯਾਨ ਦੀ ਹੈ ਪ੍ਰਧਾਨਤਾ ਜਿਸ ਵਿੱਚ. ਵਡੇ ਗ੍ਯਾਨ ਵਾਲਾ। ੨. ਪਾਰਬ੍ਰਹਮ. ਕਰਤਾਰ.


ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾਰੂਪ ਗੁਰੂ ਨਾਨਕ ਦੇਵ ਦੀ ਜਨਮਸਾਖੀ, ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ.


ਸੰਗ੍ਯਾ- ਪਾਰਬ੍ਰਹਮ੍‍, ਜੋ ਸਾਰੇ ਗ੍ਯਾਨਾਂ ਦਾ ਸ੍ਵਾਮੀ ਹੈ. ਜਿਸ ਤੋਂ ਸਭ ਗ੍ਯਾਨ ਉਤਪੰਨ ਹੁੰਦੇ ਹਨ. "ਗਿਆਨਰਾਉ ਜਬ ਸੇਜੈ ਆਵੈ." (ਆਸਾ ਮਃ ੧)