Meanings of Punjabi words starting from ਜ

ਸੰ. ਜਾਹ੍ਨਵੀ. ਗੰਗਾ. "ਜਾਹਰਨਵੀ ਤਪੇ ਭਗੀਰਥਿ ਆਣੀ." (ਮਲਾ ਮਃ ੪) ਦੇਖੋ, ਜਨ੍ਹੁਸੁਤਾ ਅਤੇ ਭਗੀਰਥ.


ਅ਼. [ظاہرا] ਜਾਹਿਰਾ. ਕ੍ਰਿ. ਵਿ- ਪ੍ਰਗਟ ਰੂਪ ਕਰਕੇ. ਪ੍ਰਤ੍ਯਕ੍ਸ਼੍‍ ਮੇਂ. "ਨਾਨਕ ਕਾ ਪਾਤਿਸਾਹ ਦਿਸੈ ਜਾਹਰਾ." (ਆਸਾ ਮਃ ੫)


ਦੇਖੋ, ਜਾਹਰ. "ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ." (ਵਾਰ ਬਿਹਾ ਮਃ ੪)


ਅ਼. [جاہِل] ਜਾਹਿਲ. ਵਿ- ਨਿਰਕ੍ਸ਼੍‍ਰ. ਅਨਪੜ੍ਹ। ੨. ਬੇਖ਼ਬਰ.


ਜਾਵੇ. ਜਾਂਦਾ ਹੈ. "ਬਾਹਰਿ ਕਾਹੇ ਜਾਹਾ ਹੇ?" (ਮਾਰੂ ਸੋਲਹੇ ਮਃ ੩)


ਦੇਖੋ, ਜਹਾਨ.


ਜਾਂਹਿਂ. ਜਾਂਦੇ ਹਨ. "ਜਾਹਿ ਸਵਾਰੈ ਸਾਝ ਬਿਆਲ." (ਗਉ ਮਃ ੧) ੨. ਵਿ- ਜੈਸਾ. ਜੇਹਾ. "ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ." (ਵਿਚਿਤ੍ਰ) ਮੇਰੇ ਜੇਹੇ ਨੂੰ ਤ੍ਰਿਣ ਤੋਂ ਮੇਰੁ ਕਰੋਂ। ੩. ਸਰਵ- ਜਿਸ ਨੂੰ. ਜਿਸੇ. "ਬੇਦ ਸਕੈ ਨਹਿ ਜਾਹਿ ਬਤਾਈ." (ਕ੍ਰਿਸਨਾਵ) ੪. ਜਿਸ ਨੇ. "ਅਘਾਸੁਰ ਕੀ ਸਿਰੀ ਜਾਹਿ ਫਾਰੀ ਹੈ." (ਕ੍ਰਿਸਨਾਵ)