ਵਿ- ਲਗਿਆ ਹੋਇਆ. ਜੋ ਨਿਰੰਤਰ ਜੁੜਿਆ ਰਹੇ। ੨. ਆਸਕ੍ਤ. ਆਸ਼ਕ.
ਸੰ. ਸ੍ਪਰ੍ਸ਼ਨ. ਸੰਗ੍ਯਾ- ਛੁਹਣ ਦੀ ਕ੍ਰਿਯਾ. ਛੂਨਾ ਛੋਹਣਾ.
ਕ੍ਰਿ- ਸ੍ਪਰ੍ਸ਼ ਕਰਨਾ. ਛੁਹਣਾ। ੨. ਭੇਟਣਾ. ਮਿਲਣਾ. "ਜਿਨਿ ਪਰਸਿਆ ਗੁਰੁ ਸਤਿਗੁਰੁ ਪੂਰਾ." (ਤੁਖਾ ਛੰਤ ਮਃ ੪) "ਪਰਸਤ ਚਰਨ ਗਤਿ ਨਿਰਮਲ ਰੀਤਿ." (ਸੁਖਮਨੀ)
ਸ੍ਪਰ੍ਸ਼ ਕਰਨ (ਛੁਹਣ) ਲਈ. "ਤਿਸੁ ਨਾਨਕ ਪਰਸਣਿ ਆਵੈ." (ਆਸਾ ਮਃ ੫)
ਸਪਰਸ਼ ਕਰਦਾ। ੨. ਸਪਰਸ਼ ਕਰਨ ਤੋਂ. ਦੇਖੋ, ਪਰਸਣਾ। ੩. ਦੇਖੋ, ਪਰਸ੍ਤ.; ਫ਼ਾ. [پرست] ਵਿ- ਪੂਜਕ. ਇਹ ਸ਼ਬਦ ਦੇ ਅੰਤ ਲਗਾਇਆ ਜਾਂਦਾ ਹੈ, ਜਿਵੇਂ- ਬੁਤਪਰਸ੍ਤ, ਖ਼ੁਦਾ- ਪਰਸ੍ਤ ਆਦਿ.
ਫ਼ਾ. [پرستش] ਪਰਸ਼੍ਤਿਸ. ਸੰਗ੍ਯਾ- ਪੂਜਨ. ਪੂਜਾ. ਇ਼ਬਾਦਤ.
ਫ਼ਾ. [پرشتن] ਪਰਸ੍ਤਨ. ਕ੍ਰਿ- ਪੂਜਣਾ. ਪੂਜਾ ਕਰਨੀ. ਇ਼ਬਾਦਤ ਕਰਨੀ.
ਦੇਖੋ, ਪਥਰ.
nan
ਸੰ. ਪ੍ਰਸ੍ਤ੍ਰਿ. ਸੰਗ੍ਯਾ- ਫੈਲਾਉ. ਵਿਸ੍ਤਾਰ। ੨. ਪੱਤਿਆਂ ਦੀ ਸੇਜਾ। ੩. ਛੰਦਸ਼ਾਸਤ੍ਰ ਦਾ ਇੱਕ ਪ੍ਰਤ੍ਯਯ, ਜਿਸ ਤੋਂ ਅੱਖਰ ਅਤੇ ਮਾਤ੍ਰਾ ਦਾ ਫੈਲਾਉ ਕਰਕੇ ਛੰਦਾਂ ਦੇ ਅਨੇਕ ਰੂਪ ਜਾਣੇ ਜਾਂਦੇ ਅਰ ਨਵੇਂ ਕਲਪ ਲਈਦੇ ਹਨ।੪ ਪੌੜੀ. ਸੀਢੀ। ੫. ਅਧਿਕਤਾ. ਵ੍ਰਿੱਧਿ. ਤਰੱਕੀ.
ਸੰ. ਪ੍ਰ- ਸ੍ਤ੍ਰ. ਪ੍ਰ- ਸ੍ਤਵ. ਸੰਗ੍ਯਾ- ਦਿਲਚਲਪ ਬਾਤ। ੨. ਪ੍ਰਸੰਗ. ਜਿਕਰ. "ਸ੍ਰੀ ਨਾਨਕ ਪ੍ਰਸ੍ਤਾਵ ਚਿਤਾਰਾ." (ਗੁਪ੍ਰਸੂ) ੩. ਭੂਮਿਕਾ. ਦੀਬਾਚਾ. ਮੁਖਬੰਧ.
ਸੰ. ਸੰਗ੍ਯਾ- ਕਿਸੇ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਕਹੀ ਹੋਈ ਬਾਤ. ਤਮਹੀਦ। ੨. ਆਰੰਭ.