Meanings of Punjabi words starting from ਬ

ਸੰਗ੍ਯਾ- ਐਬ. ਦੋਸ. ਦੇਖੋ, ਵ੍ਯਸਨ। ੨. ਭ੍ਰਮਣ. ਵਿਚਰਨ. ਦੀ ਕ੍ਰਿਯਾ. ਦੇਖੋ, ਵ੍ਯਸਨ. "ਅਨੇਕ ਬਯਾਸਨਾਸਨੰ." (ਗ੍ਯਾਨ) ਅਨੇਕ ਥਾਂ ਭ੍ਰਮਣ ਅਤੇ ਅਨੇਕ ਆਸਨ.


ਫ਼ਾ. [بیاض] ਬਯਾਜ. ਸੰਗ੍ਯਾ- ਸਫੇਦੀ ਚਿਟਿਆਈ। ੨. ਦੇਖੋ, ਬਿਆਜ। ੩. ਦੇਖੋ, ਵ੍ਯਾਜ.


ਆ਼ [بیان] ਸੰਗ੍ਯਾ- ਵ੍ਯਾਖ੍ਯਾਨ. ਕਥਨ. ਵਰਣਨ. ਜਿਕਰ.


ਸੰਗ੍ਯਾ- ਵਾਯੁ. ਪਵਨ। ੨. ਵ੍ਯਾਲ. ਸਰਪ. "ਜ੍ਯੋਂ ਦਾਮ ਬਯਾਰਾ." (ਨਾਪ੍ਰ) ਜਿਵੇਂ ਰੱਸੀ ਦਾ ਸੱਪ.


ਸੰਗ੍ਯਾ- ਵਾਯੁ. ਹਵਾ.


ਫ਼ਾ. [بیاری] ਤੂੰ ਲਾਏ. ਤੂੰ ਲਿਆਵੇ.


ਦੇਖੋ, ਬਿਆਲ ਅਤੇ ਵ੍ਯਾਲ.


ਦੇਖੋ, ਬਿਆਲੀਸ। ੨. ਦੇਖੋ, ਵ੍ਯਾਲੀ.


ਫ਼ਾ. [بیُفتاد] ਗਿਰਗਿਆ. ਡਿਗਪਿਆ. ਦੇਖੋ, ਉਫ਼ਤਾਦਨ.


ਦੇਖੋ, ਬਰੰਬ੍ਯੂਹ। ੨. ਦੇਖੋ, ਵ੍ਯੂਹ.


ਵਿ- ਬੀਓ. ਦੂਜਾ. ਦੂਸਰਾ. "ਸਮ ਸ੍ਯਾਮ ਕੀ ਕੋ ਜਗ ਬੀਰ ਬਯੋ." (ਕ੍ਰਿਸਨਾਵ) ੨. ਪੈਦਾ ਹੋਇਆ. ਜੰਮਿਆ.