Meanings of Punjabi words starting from ਰ

ਸੰ. ਰਾਤ੍ਰਿਜਾਗਹਣ. ਸੰਗ੍ਯਾ- ਰਾਤ ਨੂੰ ਜਾਗਣ ਦੀ ਕ੍ਰਿਯਾ. ਰਾਤ ਜਾਗਣਾ.


ਦੇਖੋ, ਰਾਤਿ ਦਿਨੰਤੁ.


ਕ੍ਰਿ- ਰਤ ਹੋਣਾ. ਪ੍ਰੇਮ ਵਿੱਚ ਮਗਨ ਹੋਣਾ। ੨. ਰਕ੍ਤ ਹੋਣਾ. ਲਾਲ ਰੰਗ ਵਿੱਚ ਰੰਗੇ ਜਾਣਾ.


ਅ਼. [راتب] ਰਾਤਿਬ. ਸੰਗ੍ਯਾ- ਨਿੱਤ ਦੀ ਖ਼ੁਰਾਕ ਗ਼ਿਜਾ। ੨. ਪਸ਼ੂਆਂ ਨੂੰ ਪੁਸ੍ਟ ਕਰਨ ਵਾਲੀ ਖ਼ੁਰਾਕ। ੩. ਵਿ- ਦ੍ਰਿੜ੍ਹ. ਮਜਬੂਤ. ਪੱਕਾ.


ਨਕ੍ਤਾਂਧ. ਜਿਸ ਨੂੰ ਰਾਤ ਵੇਲੇ ਦਿਖਾਈ ਨਾ ਦੇਵੇ. ਅੰਧਰਾਤੇ ਰੋਗ ਵਾਲਾ.


ਰਾਤ ਸਮੇ ਦਿਖਾਈ ਨਾ ਦੇਣਾ. ਅਨ੍ਹਰਾਤਾ ਰੋਗ. ਨਕ੍ਤਾਂਧ੍ਯ. ਦੇਖੋ, ਅੰਧਨੇਤ੍ਰਾ.