Meanings of Punjabi words starting from ਹ

ਸੰ. ਸੰਗ੍ਯਾ- ਤ੍ਯਾਗ। ੨. ਦੇਖੋ, ਹਾਯਨ. "ਹਾਨ ਬਿਖੈ ਜੇਉ ਜ੍ਵਾਨ ਹੁਤੇ." (ਕ੍ਰਿਸਨਾਵ) ਜੋ ਹਾਯਨ (ਵਰ੍ਹਿਆਂ) ਵਿੱਚ ਸਮਾਨ ਸਨ. ਅਰਥਾਤ ਹਮਉਮਰ (ਹਾਣਿ) ਸਨ.


ਅਪਮਾਨ. ਹਤਕ. ਨਿਰਾਦਰੀ. ਦੇਖੋ, ਹਾਣਤ ੩. "ਹਾਨਤ ਕਹ੍ਯੋ ਨਬੀ ਕੀ ਕਰੀ." (ਚਰਿਤ੍ਰ ੯੯)


ਦੇਖੋ, ਹਾਣਿ.


ਅ਼. [حافِظ] ਹ਼ਾਫ਼ਿਜ. ਵਿ- ਹ਼ਿਫ਼ਜ (ਕੰਠਾਗ੍ਰ) ਕਰਨ ਵਾਲਾ। ੨. ਖਾਸ ਕਰਕੇ ਕੁਰਾਨ ਸ਼ਰੀਫ ਦੇ ਕੰਠ ਕਰਨ ਵਾਲਿਆਂ ਲਈ ਇਹ ਸ਼ਬਦ ਵਰਤੀਦਾ ਹੈ। ੩. ਈਰਾਨ ਦਾ ਇੱਕ ਪ੍ਰਸਿੱਧ ਕਵੀ, ਜਿਸ ਦਾ ਦੀਵਾਨ ਉੱਤਮ ਕਾਵ੍ਯਗ੍ਰੰਥ ਹੈ. ਇਸ ਦਾ ਦੇਹਾਂਤ ਸਨ ੧੩੮੯ ਵਿੱਚ ਸ਼ੀਰਾਜ਼ ਹੋਇਆ ਹੈ, ਜਿੱਥੇ ਇਸ ਕਵਿ ਦਾ ਮਕਬਰਾ ਹੈ। ੪. ਬਹੁਤ ਲੋਕ ਅੰਨ੍ਹੇ ਮੁਸਲਮਾਨ ਨੂੰ ਭੀ ਹਾਫਿਜ ਆਖਦੇ ਹਨ. ਇਸ ਦਾ ਕਾਰਣ ਹੈ ਕਿ ਬਹੁਤ ਅੰਨ੍ਹੇ ਕ਼ੁਰਾਨ ਹ਼ਿਫਜ (ਕੰਠ) ਕਰ ਲੈਂਦੇ ਹਨ.