Meanings of Punjabi words starting from ਕ

ਮਸਤਕ ਮੇਲ ਲੀਨੇ. (ਰਾਮ ਛੰਤ ਮਃ ੫) ਕਰ (ਛਤ੍ਰੀ) ਚਰਨ (ਸ਼ੂਦ੍ਰ) ਮਸਤਕ ਬ੍ਰਾਹਮਣ) ਸਾਰੇ ਮੇਲ ਲੀਨੇ. "ਚਾਰ ਵਰਣ ਇੱਕ ਵਰਣ ਕਰਾਇਆ." (ਭਾਗੁ) ੨. ਚਰਣਾਂ (ਸ਼ੂਦ੍ਰਾਂ) ਨੂੰ ਮਸਤਕ (ਬ੍ਰਾਹਮਣ) ਬਣਾਕੇ.


ਸੰ. कररक्ष ਕਰਰਕ੍ਸ਼੍‍. ਸੰਗ੍ਯਾ- ਕੜਛਾ- ਕੜਛੀ. "ਰਿਸ ਤੇ ਕਰਛਾ ਤਪਤ ਉਠਾਯੋ." (ਗੁਪ੍ਰਸੂ) "ਜੂਠੀ ਕਰਛੀ ਪਰੋਸਨ ਲਾਗਾ." (ਬਸੰ ਕਬੀਰ)


ਸੰ. ਸੰਗ੍ਯਾ- ਨੌਂਹ, ਜੋ ਕਰ (ਹੱਥ) ਤੋਂ ਪੈਦਾ ਹੁੰਦੇ ਹਨ. ਨਾਖ਼ੂਨ. "ਕਰਜ ਅਰੁਣ ਜਿਮ ਨਗ ਹਨਐਂ ਸੂਚੇ." (ਨਾਪ੍ਰ) ੨. ਅ਼. [قرض] ਕ਼ਰਜ. ਰਿਣ. ਉਧਾਰ. "ਹਮ ਕਰਜ ਗੁਰੂ ਬਹੁ ਸਾਢੇ." (ਗਉ ਮਃ ੪) ਅਸੀਂ ਗੁਰੂ ਤੋਂ ਬਹੁਤ ਰਿਣ ਚੁੱਕਿਆ ਹੈ. ਦੇਖੋ, ਸਾਢੇ ੨.