Meanings of Punjabi words starting from ਪ

ਸੰ. ਵਿ- ਜਿਸ ਦੀ ਉਸਤਤਿ ਕੀਤੀ ਗਈ ਹੈ। ੨. ਕਥਨ ਕੀਤਾ ਹੋਇਆ. ਜਿਸ ਦੀ ਚਰਚਾ ਛੇੜੀ ਗਈ ਹੈ। ੩. ਉਪਿਸ੍‍ਥਤ. ਹਾਜਿਰ। ੪. ਤਿਆਰ.


(ਵਰਤਮਾਨ ਨੂੰ ਸੰਬੋਧਨ ਕਰਕੇ ਬੀਜ ਰੂਪ ਵਾਕ) ਕਿਸੇ ਨੂੰ ਸੰਬੋਧਨ ਕਰਕੇ ਉਲਾਂਭੇ ਨਾਲ ਗੂਢ ਭਾਵ ਵਾਲਾ ਕਥਨ "ਪੁਸ੍ਤਤਾਂਕੁਰ" ਅਲੰਕਾਰ ਹੈ.#ਦੂਜੀ ਪ੍ਰਸ੍ਤੁਤਿ ਕੇ ਜਹਾਂ ਪ੍ਰਸੁ੍ਤਤਿ ਬੀਚ ਪ੍ਰਭਾਵ,#ਪ੍ਰਸ੍ਤੁਤਿਅੰਕੁਰ ਜਾਨੀਯੇ ਅਲੰਕਾਰ ਕਵਿਰਾਵ.#(ਰਾਮਚੰਦ੍ਰਭੂਸਣ)#ਉਦਾਹਰਣ-#ਤਵ ਗੁਨ ਕਹਾਂ ਜਗ਼ਤਗੁਰਾ, ਜਉ ਕਰਮ ਨ ਨਾਸੈ?#ਸਿੰਘਸਰਨ ਕਤ ਜਾਈਐ ਜਉ ਜੰਬੁਕ ਗ੍ਰਾਸੈ?#(ਬਿਲਾ ਸਧਨਾ)#ਕ੍ਯੋਂ ਮਿਸ਼ਰੀ ਕੋ ਤ੍ਯਾਗਕੈ ਚੋਰੀ ਕੋ ਗੁੜ ਖਾਤ?#ਅਰਥਾਤ ਸੁੰਦਰ ਧਰਮਪਤਨੀ ਨੂੰ ਤ੍ਯਾਗਕੇ ਤੂੰ ਕਿਉਂ#ਕੁਰੂਪਾ ਪਰਇਸਤ੍ਰੀਆਂ ਪਿੱਛੇ ਚੋਰੀਂ ਭਟਕਦਾ ਹੈਂ.


ਦੇਖੋ. ਪਰਸਣਾ.


ਪ੍ਰਸੱਨਤਾ ਨਾਲ. ਰੀਝਕੇ. "ਪਰਸਨਿ ਪਰਸੁ ਭਏ ਸਾਧੂ ਜਨ, ਜਨੁ ਹਰਿ ਭਗਵਾਨੁ ਦਿਖੀਜੈ." (ਕਲਿ ਅਃ ਮਃ੪) ਪ੍ਰਸੱਨਤਾ ਨਾਲ ਸਾਧੁਜਨ ਭੇਟੇ, ਮਾਨੋ ਕਰਤਾਰ ਦਾ ਦਰਸ਼ਨ ਹੋ ਗਿਆ.


ਦੇਖੋ, ਪਰਸਣ। ੨. ਸੰ. ਪ੍ਰਸ਼. ਸਵਾਲ. ਪੁੱਛਣ ਦੀ ਕ੍ਰਿਯਾ, "ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ." (ਮਾਰੂ ਸੋਹਲੇ ਮਃ ੧) ੩. ਸੰ. ਪ੍ਰਸੱਨ. ਵਿ- ਖ਼ੁਸ਼ ਆਨੰਦੀ। ੪. ਕ੍ਰਿ. ਵਿ- ਪ੍ਰਸੱਨ ਹੋਕੇ. ਰੀਝਕੇ. "ਪਰਸਨ ਪਰਸ ਭਏ ਕੁਬਿਜਾ ਕਉ." (ਨਟ ਅਃ ਮਃ ੪)


ਕ੍ਰਿ. ਵਿ- ਪਰਸ੍‍ਪਰ. ਆਪੋਵਿੱਚੀ. ਆਪਸ ਮੇਂ. ੨. ਦੇਖੋ, ਅਨ੍ਯੋਨ੍ਯ। ੩. ਦੇਖੋ, ਪਾਰਸ ਪਰਸ ਪਰਾ.