Meanings of Punjabi words starting from ਬ

ਦੇਖੋ, ਬਿਓਗ ਅਤੇ ਵਿਯੋਗ.

ਦੇਖੋ, ਬਿਓਗੀ ਅਤੇ ਵਿਯੋਗੀ.

ਦੇਖੋ, ਬ੍ਯੋਂਤ। ੨. ਦੇਖੋ, ਵ੍ਯੂਤ.

ਆਕਾਸ. ਦੇਖੋ, ਵ੍ਯੋਮ.

ਸੰਗ੍ਯਾ- ਵ੍ਯੋਮ (ਆਕਾਸ਼) ਦੀ ਵਾਮ (ਇਸਤ੍ਰੀ), ਅਪਸਰਾ. ਹੂਰ.

ਸੰਗ੍ਯਾ- ਬ੍ਯੋਮ (ਆਕਾਸ਼) ਦੀ ਵਾਣੀ. ਦੇਖੋ, ਆਕਾਸਬਾਣੀ.

ਦੇਖੋ, ਵ੍ਯੰਗ ਅਤੇ ਵ੍ਯੰਗ੍ਯ.

ਸੰਗ੍ਯਾ- ਵਟ. ਬੜ. ਬੋਹੜ. "ਬਰ ਪੀਪਰ ਜਾਲ." (ਗੁਪ੍ਰਸੂ) ੨. ਫ਼ਾ. ਬਰਗ (ਪੱਤੇ) ਦਾ ਸੰਖੇਪ. "ਗਿਰੇ ਧਰ ਪੈ ਬਰ ਜ੍ਯੋਂ ਪਤਝਾਰੀ." (ਚੰਡੀ ੧) ੩. ਬਲ. ਜ਼ੋਰ. "ਅਰਿ ਬਰ ਅਗੰਜ." (ਜਾਪੁ) ਵੈਰੀ ਦੇ ਬਲ ਕਰਕੇ ਅਗੰਜ ਹੈ. "ਛੁਟ ਐਸੇ ਬਹ੍ਯੋ ਕਰ ਕੇ ਬਰ ਕਾ." (ਚੰਡੀ ੧) ਹੱਥ ਦੇ ਬਲ ਦਾ ਚਲਾਇਆ ਹੋਇਆ। ੪. ਬੜਨਾ. ਪ੍ਰਵੇਸ਼. "ਬੈਠੀ ਬੀਚ ਬਰਕੇ." (ਗੁਪ੍ਰਸੂ) ੫. ਵ੍ਯ- ਸ਼ਾਯਦ. ਕਦਾਚਿਤ. "ਕਾਲੂ ਕੋ ਸਮਝਾਵਈ, ਬਰ ਸਰਧਾ ਉਰ ਧਾਰ." (ਨਾਪ੍ਰ) ਸ਼ਾਯਦ ਮਨ ਵਿੱਚ ਸ਼੍ਰੱਧਾ ਹੋ ਜਾਵੇ। ੬. ਦੇਖੋ, ਬਲਨਾ. "ਧੁਖਤ ਰਹਿਤ ਨਿਤ ਛਾਤੀ ਅਬ ਬਰ ਪਰੈ." (ਗੁਪ੍ਰਸੂ) ੭. ਦੇਖੋ, ਬਰਿ। ੮. ਸੰ. ਵਰ. ਲਾੜਾ. ਦੁਲਹਾ. "ਬਰ ਸੁੰਦਰ ਸਮ ਵੈਸ ਕੋ." (ਗੁਪ੍ਰਸੂ) ੯. ਕਿਸੇ ਦੀ ਕਾਮਨਾ ਪੂਰਨ ਕਰਨ ਲਈ ਦਿੱਤਾ ਆਸ਼ੀਰਵਾਦ. "ਕਛੁ ਬਰ ਮਾਂਗਹੁ ਪੂਤ ਸਿਆਨੇ." (ਪਾਰਸਾਵ) ੧੦. ਮੁਕਤਿ ਮੋਕ੍ਸ਼੍‍. "ਬਰ ਚਾਰ ਪਦਾਰਥ ਦਾ ਬਰ ਚਾਰ." (ਨਾਪ੍ਰ) ੧੧. ਵਿ- ਉੱਤਮ. ਸ਼੍ਰੇਸ੍ਠ "ਵਾਹਿਗੁਰੂ ਬਰ ਸੁੰਦਰ ਨਾਮ." (ਨਾਪ੍ਰ) ੧੨. ਫ਼ਾ. [بر] ਕ੍ਰਿ. ਵਿ- ਉੱਪਰ. ਉੱਤੇ. "ਬਰ ਰੁਖ਼ਸ਼ ਤਹ਼ਕ਼ੀਕ਼ ਨੂਰੇ ਮਿਹਰ ਤਾਫ਼ਤ." (ਜਿੰਦਗੀ) ੧੩. ਸੰਗ੍ਯਾ- ਫਲ. ਦੇਖੋ, ਬਰਖੁਰਦਾਰ। ੧੪. ਛਾਤੀ। ੧੫. ਚੌੜਾਈ. ਅਰਜ। ੧੬. ਯੁਵਾ ਇਸਤ੍ਰੀ। ੧੭. ਬਗਲ। ੧੮. ਲੜ. ਪੱਲਾ. ਦਾਮਨ. "ਜੈਸੇ ਬਰ ਬਾਂਧੇ ਹੁੰਡੀ ਲਾਗਤ ਨ ਭਾਰ ਕਛੁ." (ਭਾਗੁ ਕ)

ਅ਼. [بّر] ਸੰਗ੍ਯਾ- ਜੰਗਲ। ੨. ਖ਼ੁਸ਼ਕ ਜ਼ਮੀਨ। ੩. ਨੇਕ ਆਦਮੀ.

ਕ੍ਰਿ- ਵਰ ਪ੍ਰਾਪਤ ਹੋਣਾ. ਫਲ ਦੀ ਪ੍ਰਾਪਤੀ ਹੋਣੀ. "ਮੰਨਤ ਮੋਰ ਕਹੀ ਬਰ ਆਈ." (ਚਰਿਤ੍ਰ ੩੨੯)