Meanings of Punjabi words starting from ਰ

ਵਿ- ਰਤ ਹੋਇਆ ਪ੍ਰੀਤਿਵਾਨ. "ਅਨਕਾਏ ਰਾਤੜਿਆ! ਵਾਟ ਦੁਹੇਲੀ."¹ (ਬਿਲਾ ਛੰਤ ਮਃ ੫) ਹੇ ਅਨੇਕ ਪਦਾਰਥਾਂ ਦੇ ਭੋਗਾਂ ਵਿੱਚ ਰੱਤੇ ਜੀਵ!


ਰਤ ਹੋਇਆ. ਪ੍ਰੀਤਿ. ਵਾਲਾ. "ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ." (ਸੂਹੀ ਮਃ ੫) ੨. ਰਸ ਗ੍ਯਾਤਾ. "ਰਸੀਅਨ ਮਹਿ ਰਾਤਾ." (ਗੂਜ ਅਃ ਮਃ ੫) ੩. ਰਕ੍ਤ ਵਰਣ ਦਾ ਰੱਤਾ. ਲਾਲ ਰੰਗ ਦਾ.


ਰਾਤ੍ਰਿ ਮੇਂ. ਰਾਤ ਦੇ ਸਮੇ. "ਰਾਤਿ ਜਗਾਵਨ ਜਾਇ." (ਸ. ਕਬੀਰ) ੨. ਸੰ. ਵਿ- ਤਿਆਰ। ੩. ਸੰਗ੍ਯਾ- ਕ੍ਰਿਪਾ. ਮਿਹਰਬਾਨੀ। ੪. ਸੰ. ਰਾਤ੍ਰਿ. ਰਜਨੀ. "ਰਾਤਿ ਜਿ ਸੋਵਹਿ, ਦਿਨ ਕਰਹਿ ਕਾਮ." (ਗਉ ਕਬੀਰ) ੫. ਭਾਵ- ਅਵਸਥਾ ਜੀਵਨ ਦਾ ਸਮਾਂ। ੬. ਅਵਿਦ੍ਯਾ ਦੀ ਹਾਲਤ.


ਰਾਤ ਨੂੰ ਮਸਾਣ ਜਗਾਉਣ ਦੀ ਕ੍ਰਿਯਾ. ਦੇਖੋ, ਮਸਾਨ ਜਗਾਉਣਾ. "ਹਰਿ ਕਾ ਸਿਮਰਨੁ ਛਾਡਿਕੈ, ਰਾਤਿ ਜਗਾਵਨ ਜਾਇ." (ਸ. ਕਬੀਰ)


ਰਾਤ੍ਰਿ ਦਾ ਅੰਤ ਅਤੇ ਦਿਨ ਦਾ ਅੰਤ. ਸਵੇਰ ਅਤੇ ਆਥਣ ਦੀ ਸੰਧ੍ਯਾ ਦਾ ਸਮਾਂ। ੨. ਸਵੇਰੇ ਅਤੇ ਸੰਧ੍ਯਾ ਸਮੇਂ ਰਾਤ ਦੇ ਅੰਤ ਵਿੱਚ ਅਤੇ ਦਿਨ ਦੇ ਅੰਤ ਵਿੱਚ. ਭਾਵ- ਹਰ ਵੇਲੇ. "ਰਾਤਿਦਿਨੰਤਿ ਰਹੈ ਰੰਗਿ ਰਾਤਾ." (ਓਅੰਕਾਰ) ੩. ਰਾਤ੍ਰਿ ਦਿਨ ਪਰਯੰਤ. ਰਾਤ ਦਿਨ ਭਰ. "ਗਾਈਐ ਰਾਤਿਦਿਨੰਤੁ." (ਵਾਰ ਰਾਮ ੨. ਮਃ ੫)


ਦੇਖੋ, ਰਾਤਬ.


ਸੰ. ਸੰਗ੍ਯਾ- ਰਾਤ ਦਾ ਮਣਿਰੂਪ, ਚੰਦ੍ਰਮਾ.


ਰਤ ਹੋਈ. ਪ੍ਰੇਮ ਵਿੱਚ ਮਗਨ ਭਈ। ੨. ਰੱਤੀ ਭਰ. ਤਨਿਕ. "ਤਿਤੁ ਤਨਿ ਮੈਲੁ ਨ ਰਾਤੀ, ਹਰਿ ਪ੍ਰਭੁ ਰਾਤੀ." (ਸੂਹੀ ਛੰਤ ਮਃ ੩) ਮੈਲ ਰੱਤੀ ਭਰ ਨਹੀਂ, ਕਰਤਾਰ ਵਿੱਚ ਰਤ ਹੈ। ੩. ਰਕ੍ਤ ਹੋਈ. ਲਾਲ ਭਈ. ਮਜੀਠੇ ਰੰਗ ਵਿੱਚ ਰੰਗੀ. "ਰੰਗਿ ਚਲੂਲੈ ਰਾਤੀ." (ਧਨਾ ਮਃ ੪) ੪. ਰਾਤ੍ਰਿ. ਰਾਤ. ਰਾਤ ਦਾ ਬਹੁਵਚਨ. ਰਾਤਾਂ. "ਰਾਤੀ ਹੋਵਨਿ ਕਾਲੀਆ." (ਮਃ ੧. ਵਾਰ ਸੂਹੀ) ੫. ਰਾਤ ਨੂੰ. ਰਾਤ ਸਮੇ. "ਦਿਨ ਰਾਤੀ ਆਰਾਧਹੁ." (ਗੂਜ ਮਃ ੫)