Meanings of Punjabi words starting from ਗ

ਗ੍ਯਾਰਾਂ ਵਾਰ ਕਥਨ ਕੀਤੀ ਗੁਰਮੰਤ੍ਰ ਦੀ ਸਿਖ੍ਯਾ. "ਗਿਆਰਹਿ ਗੇੜਾ ਸਿੱਖ ਸੁਣਿ ਗੁਰਸਿਖ ਲੈ ਗੁਰਸਿੱਖ ਸਦਾਯਾ." (ਭਾਗੁ) ਖੰਡੇ ਦੇ ਅਮ੍ਰਿਤ ਤੋਂ ਪਹਿਲਾਂ ਇਹ ਰੀਤਿ ਸੀ ਕਿ ਚਰਨਾਮਿਤ੍ਰ ਦੇਣ ਸਮੇਂ ਸਤਿਨਾਮੁ ਵਾਹਗੁਰੂ ਮੰਤ੍ਰ ਦਾ ਉਪਦੇਸ਼ ਸਿੱਖ ਨੂੰ ਗ੍ਯਾਰਾਂ ਵਾਰ ਦਿੱਤਾ ਜਾਂਦਾ ਸੀ। ੨. ਕਈ ਖ਼ਿਆਲ ਕਰਦੇ ਹਨ ਕਿ ਗ੍ਯਾਰਾਂ ਵਿਸ਼ੇਸਣਾਂ ਵਾਲੇ ਗੁਰਮੰਤ੍ਰ-#¤ ਤੋਂ ਗੁਰਪ੍ਰਸਾਦਿ- ਤੀਕ ਦੀ ਸਿਖ੍ਯਾ.


ਵਿ- ਗ੍ਯਾਰਵਾਂ. ਏਕਾਦਸ਼. "ਗ੍ਯਾਰਵ ਬਰਖ ਵਿਤੀਤ ਭ੍ਯੋ." (ਪਾਰਸਾਵ)


ਦੇਖੋ, ਗਿਆਰਹ.


ਸੰਗ੍ਯਾ- ਸੰਘਣੀ ਝਾੜੀ। ੨. ਕੰਦਰਾ. ਗੁਹਾ. ਗੁਫਾ. ਗਿਰਿਦਰਾਰ.; ਦੇਖੋ, ਗਿਆੜਕੀ.


ਸੰ. ਵਿਤਸ੍ਤਿ. ਸੰਗ੍ਯਾ- ਗਿੱਠ. ਬਾਲਿਸ਼ਤ. ਗਜ਼ ਦਾ ਚੌਥਾ ਹਿੱਸਾ. "ਕਿਤੇ ਡੇਢ ਗਿਸਟੇ." (ਜਨਮੇਜਯ)


ਸੰਗ੍ਯਾ- ਗਰਦਨ (ਗ੍ਰੀਵਾ) ਦਾ ਪਿਛਲਾ ਭਾਗ.