Meanings of Punjabi words starting from ਦ

ਦੇਖੋ, ਨਿਰੰਕਾਰੀਏ.


ਦੇਖੋ, ਦਯਾਲਪੁਰਾ.


ਵਿ- ਦਯਾਲੂ. ਦਯਾ ਵਾਲਾ। ੨. ਸੰਬੋਧਨ. ਹੇ ਦਯਾਲੂ। ੩. ਸੰਗ੍ਯਾ- ਭਾਈ ਦਿਆਲਾ, ਜੋ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਅਨੰਨ ਸਿੱਖ ਸੀ. ਇਹ ਦਿੱਲੀ ਵਿੱਚ ਨੌਵੇਂ ਸਤਿਗੁਰਾਂ ਨਾਲ ਜੇਲ ਵਿੱਚ ਰਿਹਾ, ਅਰ ਜਦ ਭਾਈ ਮਤੀਦਾਸ ਜੀ ਆਰੇ ਨਾਲ ਚੀਰੇ ਗਏ, ਉਸ ਵੇਲੇ ਅਰ ਜਦ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਬੈਠਾਕੇ ਸ਼ਹੀਦ ਕੀਤਾ ਗਿਆ. ਇਸ ਧਰਮਵੀਰ ਨੇ ਇਸ ਘੋਰ ਦੁੱਖ ਨੂੰ ਤੁੱਛ ਕਰਕੇ ਜਾਤਾ ਅਰ ਗੁਰਬਾਣੀ ਦਾ ਪਾਠ ਕਰਦਾ ਹੋਇਆ ਗੁਰਪੁਰੀ ਨੂੰ ਪਧਾਰਿਆ.


ਸੰ. दिश. ਧਾ- ਦਿਖਾਉਣਾ, ਹੁਕਮ ਦੇਣਾ, ਪ੍ਰਗਟ ਕਰਨਾ, ਉਪਦੇਸ਼ ਕਰਨਾ। ੨. ਸੰਗ੍ਯਾ- ਦਿਸ਼ਾ. ਓਰ. ਤਰਫ਼. ਸਿਮਤ.


ਦੇਖੋ, ਦਿਸ੍ਟ। ੨. ਦੇਖੋ, ਦ੍ਰਿਸ੍ਟ.


ਸੰ. ਸੰਗ੍ਯਾ- ਭਾਗ੍ਯ. ਕ਼ਿਸਮਤ। ੨. ਉਪਦੇਸ਼। ੩. ਕਾਲ। ੪. ਦੇਖੋ, ਦ੍ਰਿਸਟ.


ਦੇਖੋ, ਦ੍ਰਿਸਟਮਾਨ.