Meanings of Punjabi words starting from ਨ

ਸੰ. ਨਾਨਤ੍ਵ, ਸੰਗ੍ਯਾ- ਅਨੇਕਤਾ. ਭਿੰਨਤਾ. ਭੇਦ. "ਸੇ ਨਾਨਤੁ ਪਰ ਫੁਰਨ ਕਰੈ ਨ. ××× ਜਿਹ ਨਾਨਤ੍ਵ ਪ੍ਰਤੀਤਿ ਕਰਾਈ." (ਗੁਪ੍ਰਸੂ)

ਵਿ- ਨਨੇ ਤੋਂ ਨਨਾ (ਨਿੱਕਾ). ਅਤਿ ਲਘੁ. ਬਹੁਤ ਛੋਟਾ. "ਕਿਆ ਹਮ ਕਿਰਮ ਨਾਨਨਿਕ." (ਧਨਾ ਮਃ ੪)

ਫ਼ਾ. [نانبائی] ਸੰਗ੍ਯਾ- ਰੋਟੀ ਪਕਾਉਣ ਵਾਲਾ. ਦੇਖੋ, ਨਾਨ ੪.

ਸੰਗ੍ਯਾ- ਮਾਤਾ ਦਾ ਪਿਤਾ। ੨. ਵਿ- ਦੇਖੋ, ਨਨ੍ਹਾ ਅਤੇ ਨਾਨ੍ਹਾ. "ਹਮ ਨਾਨੇ ਨੀਚ, ਤੁਮੇ ਬਡ ਸਾਹਿਬ." (ਸਾਰ ਅਃ ਮਃ ੫) ੩. ਵ੍ਯ- ਨਹੀਂ ਨਹੀਂ "ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮਪੁਰਿ ਜਾਹਿ." (ਓਅੰਕਾਰ) ਨਾਸ੍ਤਿਕਤਾ ਵਾਲੇ ਛੁਟਕਾਰਾ ਨਹੀਂ ਪਾਉਣਗੇ। ੪. ਸੰ. ਵਿ- ਅਨੇਕ. ਬਹੁਤ. "ਨਾਨਾ ਰੂਪ ਜਿਉ ਸੁਆਂਗੀ ਦਿਖਾਵੈ." (ਸੁਖਮਨੀ) "ਨਾਨਾ ਪ੍ਰਕਾਰ ਜਿਨਿ ਜਗ ਕੀਓ." (ਸਵੈਯੇ ਮਃ ੪. ਕੇ) ੫. ਬਾਜੀਰਾਉ ਪੇਸ਼ਵਾ (੨) ਪੂਨਾਪਤਿ ਦਾ ਪਾਲਿਤ ਪੁਤ੍ਰ, ਜਿਸ ਦਾ ਪ੍ਯਾਰਾ ਨਾਮ ਨਾਨਾ (ਨਾਨਾ ਸਾਹਿਬ) ਸੀ. ਇਸ ਦਾ ਅਸਲ ਨਾਮ "ਜਨਾਰਦਨ ਭਾਨੁ ਜੀ". ਸੀ. ਲੋਕ ਇਸ ਨੂੰ ਧੁੰਧੂੰਪੰਤ ਭੀ ਆਖਦੇ ਹਨ. ਇਸ ਦਾ ਨਿਵਾਸ ਅਸਥਾਨ ਕਾਨਪੁਰ ਤੋਂ ਦਸ ਮੀਲ ਪੁਰ "ਬਿਠੂਰ" ਸੀ ੨੮ ਜਨਵਰੀ ਸਨ ੧੮੫੩ ਨੂੰ ਬਾਜੀਰਾਉ ਦਾ ਦੇਹਾਂਤ ਹੋਣ ਪੁਰ ਇਸ ਨੂੰ ਅੰਗ੍ਰੇਜ਼ਾਂ ਵੱਲੋਂ ਪੈਨਸ਼ਨ ਨਾ ਮਿਲੀ, ਜਿਸ ਤੋਂ ਇਹ ਵੈਰੀ ਬਣ ਗਿਆ, ਅਰ ੧੮੫੭ ਦੇ ਗ਼ਦਰ ਵਿੱਚ ਬਾਗ਼ੀਆਂ ਦਾ ਸਾਥੀ ਹੋਕੇ ਬਹੁਤ ਅੰਗ੍ਰੇਜ਼ ਮੇਮਾਂ ਅਤੇ ਬੱਚਿਆਂ ਦੀ ਜਾਨ ਲੈਣ ਦਾ ਕਾਰਣ ਬਣਿਆ. ਨਾਨਾ ਅਨੇਕ ਥਾਂ ਬਾਗੀਆਂ ਨਾਲ ਮਿਲਕੇ ਅੰਗ੍ਰੇਜ਼ਾਂ ਨਾਲ ਲੜਦਾ ਭਿੜਦਾ ਰਿਹਾ. ਨਾਨਾ ਦੇ ਫੜਨ ਦਾ ਬਹੁਤ ਜਤਨ ਕੀਤਾ ਗਿਆ, ਪਰ ਹੱਥ ਨਹੀਂ ਆਇਆ. ਖਿਆਲ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਜੰਗਲਾਂ ਵਿੱਚ ਇਸ ਦਾ ਦੇਹਾਂਤ ਹੋਇਆ.

ਦੇਖੋ, ਨਾਨਾ ੫.