Meanings of Punjabi words starting from ਚ

ਸੰ. ਸੰਗ੍ਯਾ- ਕੇਸ਼. ਸਿਰ ਦੇ ਰੋਮ। ੨. ਪੇਟਬਲ ਚਲਣ ਵਾਲੇ ਜੀਵ। ੩. ਛਛੂੰਦਰ. ਚਚੂੰਧਰ। ੪. ਕਾਟੋ. ਗਿਲਹਰੀ. ਗਾਲ੍ਹੜ.


ਸੰ. ਚਿਤਾ. ਸੰਗ੍ਯਾ- ਮੁਰਦਾ ਦਾਹ ਕਰਨ ਲਈ ਲੱਕੜਾਂ ਦਾ ਚਿਣਿਆ ਹੋਇਆ ਢੇਰ. ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਬਿਰਛਾਂ ਵਿੱਚ ਦੁੱਧ ਹੈ ਉਨ੍ਹਾਂ ਦੀ ਲੱਕੜ ਚਿਤਾ ਲਈ ਉੱਤਮ ਹੈ, ਅਤੇ ਨਰ ਮੁਰਦੇ ਨੂੰ ਦੱਖਣ ਵੱਲ ਪੈਰ ਕਰਕੇ ਚਿਤਾ ਪੁਰ ਮੂਧਾ ਪਾਉਣਾ ਚਾਹੀਏ ਅਰ ਇਸਤ੍ਰੀ ਨੂੰ ਸਿੱਧੇ ਮੂੰਹ ਲੇਟਾਉਣਾ ਵਿਧਾਨ ਹੈ. ਸਿੱਖਮਤ ਵਿੱਚ ਚਿਤਾ ਸੰਬੰਧੀ ਕੋਈ ਖ਼ਾਸ ਲੱਕੜ ਜਾਂ ਦਿਸ਼ਾ ਦਾ ਨੇਮ ਨਹੀਂ ਹੈ.