nan
ਜਾਗੇਗਾ. "ਜਾਗਸਿ ਜੀਵਣ ਜਾਗਣਹਾਰਾ." (ਪ੍ਰਭਾ ਮਃ ੧)
ਸੰ. याज्ञसेनी ਯਾਗ੍ਯਸੇਨੀ. ਯਗ੍ਯਸੇਨ (ਦ੍ਰਪਦ) ਦੀ ਪੁਤ੍ਰੀ, ਦ੍ਰੋਪਦੀ. ਦੇਖੋ, ਜਾਗਮੇਨਿ.
ਕ੍ਰਿ- ਜਾਗਰਣ. ਨੀਂਦ ਤ੍ਯਾਗਣੀ। ੨. ਅਵਿਦ੍ਯਾਨੀਂਦ ਤ੍ਯਾਗਕੇ ਗ੍ਯਾਨ ਦਾ ਪ੍ਰਾਪਤ ਕਰਨਾ। ੩. ਵਿ- ਜਾਗਦਾ. ਜਾਗਣ ਵਾਲਾ. "ਹਉ ਸੁਤੀ ਪਿਰੁ ਜਾਗਣਾ." (ਸ੍ਰੀ ਅਃ ਮਃ ੧)
ਜਾਗਦਾ. "ਜਾਗਤ ਸੂਤਾ ਭਰਮਿ ਵਿਗੂਤਾ." (ਮਾਰੂ ਮਃ ੫. ਅੰਜੁਲੀ)
ਸੰਗ੍ਯਾ- ਚੇਤਨਪ੍ਰਕਾਸ਼, ਜੋ ਜੜ੍ਹਪ੍ਰਕਾਸ਼ ਤੋਂ ਭਿੰਨ ਹੈ। ੨. ਕਰਤਾਰ, ਜੋ ਚੇਤਨ ਪ੍ਰਕਾਸ਼ਰੂਪ ਹੈ. "ਜਾਗਤਜੋਤਿ ਜਪੈ ਨਿਸਿ ਬਾਸਰ." (੩੩ ਸਵੈਯੇ)
ਸੰਗ੍ਯਾ- ਜਾਗਣ ਦੀ ਦਸ਼ਾ. ਜਾਗਣ ਦਾ ਭਾਵ। ੨. ਗ੍ਯਾਨ ਅਵਸ੍ਥਾ। ੩. ਵਿ- ਗ੍ਯਾਨਅਵਸ੍ਥਾ ਵਾਲਾ. "ਜਾਗਤੁ ਜਾਗਿਰਹੈ ਲਿਵ ਲਾਇ." (ਬਿਲਾ ਥਿਤੀ ਮਃ ੧)
nan
nan
nan
ਦੇਖੋ, ਜਾਗਣਾ. "ਜਾਗਨਾ ਜਾਗਨੁ ਨੀਕਾ ਹਰਿਕੀਰਤਨ ਮਹਿ ਜਾਗਨਾ." (ਮਾਰੂ ਅਃ ਮਃ ੫)
ਦੇਖੋ, ਜਾਗਸੇਨਿ. ਅਞਾਣ ਲਿਖਾਰੀ ਨੇ ਜਾਗਸੇਨਿ ਦੀ ਥਾਂ ਅਸ਼ੁੱਧ ਸ਼ਬਦ ਲਿਖਿਆ ਹੈ- "ਜਾਗਮੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ। ਅਨੁਜ ਆਦਿ ਸੱਤਾਂਤ ਅਰਿ ਸਭ ਸਰ ਨਾਮ ਅਪਾਰ." (ਸਨਾਮਾ) ਸ਼ੁੱਧ ਪਾਠ ਇਉਂ ਹੈ- "ਯਾਗ੍ਯਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ। ਅਨੁਜ ਆਦਿ ਸੂਤਾਂਤ ਅਰਿ ਸਭ ਸਰ ਨਾਮ ਅਪਾਰ." ਯਾਗ੍ਯਸੇਨਿ (ਦ੍ਰੌਪਦੀ) ਦਾ ਪਤਿ ਯੁਧਿਸ੍ਠਿਰ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਸ਼੍ਰੀ ਕ੍ਰਿਸਨ, ਉਸ ਦਾ ਵੈਰੀ, ਤੀਰ.