Meanings of Punjabi words starting from ਬ

ਯੂ. ਪੀ. ਦੇ ਇਲਾਕੇ ਮਥੁਰਾ ਜਿਲੇ ਦੀ ਛਾਤਾ ਤਸੀਲ ਦਾ ਇੱਕ ਪਿੰਡ ਹੈ, ਜੋ ਮਥੁਰਾ ਤੋਂ ੩੧ ਮੀਲ ਉੱਤਰ ਪੱਛਮ ਹੈ. ਇਹ ਰਾਧਾ (ਰਾਧਿਕਾ) ਦਾ ਨਿਵਾਸ ਅਸਥਾਨ ਸੀ.


ਫ਼ਾ. [برشِکال] ਸੰਗ੍ਯਾ- ਬਰਸਾਤ ਦੀ ਰੁੱਤ. ਦੇਖੋ, ਸੰਸਕ੍ਰਿਤ ਵਰ੍ਸਾਕਾਲ.


ਸੰਗ੍ਯਾ- ਕਿਸੇ ਦੇ ਮਰਣ ਪਿੱਛੋਂ ਇੱਕ ਵਰ੍ਸ (ਸਾਲ) ਪੁਰ ਜੋ ਸ਼੍ਰਾੱਧਕਰਮ ਕੀਤਾ ਜਾਵੇ. "ਪਿਤ ਕੀ ਬਰਸੀਣੀ ਲਖ ਕਾਲਾ." (ਨਾਪ੍ਰ)


ਸੰਗ੍ਯਾ- ਵਰ੍ਸਾ. ਮੀਂਹ. "ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ." (ਰਾਮ ਰੁਤੀ ਮਃ ੫) ੨. ਵਰਸਣਾ (ਵਰ੍ਹਣਾ) ਕ੍ਰਿਯਾ ਦਾ ਅਮਰ. "ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ." (ਮਲਾ ਮਃ ੫) ਹੇ ਮੇਘ! ਜਲ ਦੀ ਵਰਖਾ ਕਰ। ੩. ਵਰ੍ਸ. ਵਰ੍ਹਾ. ਸਾਲ. "ਬਰਸੁ ਏਕੁ ਹਉ ਫਿਰਿਓ." (ਸਵੈਯੇ ਮਃ ੩. ਕੇ)


ਫ਼ਾ. [برہنہ] ਵਿ- ਨੰਗਾ. ਦਿਗੰਬਰ.


ਫ਼ਾ. [برہم] ਵਿ- ਕ੍ਰੋਧ ਸਹਿਤ. ਭੜਕਿਆ ਹੋਇਆ. ਕ੍ਰੋਧ। ੨. ਦੇਖੋ, ਬ੍ਰਹਮ ਅਤੇ ਬ੍ਰਹਮ੍‍.


ਦੇਖੋ, ਬ੍ਰਹਮਗ੍ਯ.