Meanings of Punjabi words starting from ਭ

ਸੰ. ਭੂਮਿ. ਪ੍ਰਿਥਿਵੀ. ਜ਼ਮੀਨ. "ਭਉ ਭੁਇ ਪਵਿਤ੍ਰ ਪਾਣੀ, ਸਤੁ ਸੰਤੋਖੁ ਬਲੰਦ." (ਮਃ ੧. ਵਾਰ ਰਾਮ ੧) "ਲਾਗਤ ਹੀ ਭੁਇ ਗਿਰਿਪਰਿਆ." (ਸ. ਕਬੀਰ)


ਦੇਖੋ, ਭੁਜੰਗ. "ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ." (ਜੈਤ ਮਃ ੪) "ਮੈਲਾਗਰ ਬੇਰ੍ਹੇ ਹੈਂ ਭੁਇਅੰਗਾ." (ਗੂਜ ਰਵਿਦਾਸ)


ਭੁਜੰਗਨੀ. ਸਰਪਣੀ. "ਦੂਤਨ ਸੰਗਰੀਆ ਭੁਇਅੰਗਨਿ ਬਸਰੀਆ." (ਬਿਹਾ ਮਃ ੫) ਵਿਕਾਰੀਆਂ ਦੀ ਸੰਗਤਿ ਮਾਨੋ ਸਰਪਨੀ ਨਾਲ ਨਿਵਾਸ ਕਰਨਾ ਹੈ। ੨. ਭੁਜੰਗਮਾ ਨਾੜੀ.


ਸਰਪ. ਦੇਖੋ, ਭੁਜੰਗਮ. "ਭੁਇਅੰਗਮ


ਭ੍ਰਿੰਗ ਮਾਇਆ ਮਹਿ ਖਾਪੇ." (ਭੈਰ ਕਬੀਰ) "ਭੁਇਅੰਗਮ ਫਿਰਹਿ ਡਸੰਤੇ." (ਤੁਖਾ ਬਾਰਹਮਾਹਾ) ਦੇਖੋ, ਤਰਵਰ ਬਿਰਖ। ੨. ਭੁਜੰਗਮਾ ਨਾੜੀ. "ਕਿਨਹੀ ਨਿਵਲ ਭੁਇਅੰਗਮ ਸਾਧੇ." (ਰਾਮ ਅਃ ਮਃ ੫) ੩. ਪੇਚੀਦਾ. ਭਾਵ- ਅਤਿ ਜ਼ਹਿਰੀਲਾ. ਕੁੰਡਲ ਵਿੱਚ ਘੇਰਨ ਵਾਲਾ. "ਮਾਇਆ ਭੁਇਅੰਗਮੁ ਸਰਪੁ ਹੈ, ਜਗ ਘੇਰਿਆ." (ਸਵਾ ਮਃ ੩) ੪. ਭੁਵਿਅੰਗਮ. ਪ੍ਰਿਥਿਵੀ ਦਾ ਪ੍ਯਾਰਾ.


ਦੇਖੋ, ਭੂਚਾਲ.


ਭੂਮਿ (ਪ੍ਰਿਥਿਵੀ) ਪੁਰ ਬੋਝਰੂਪ. "ਵਿਸਰਿਆ ਜਿਨ੍ਹ ਨਾਮੁ, ਤੇ ਭੁਇਭਾਰੁ ਥੀਏ." (ਆਸਾ ਫਰੀਦ) ੨. ਭੂਮਿਭਰ. ਪ੍ਰਿਥੀਪਾਲਕ. "ਜੋ ਸਜਣ ਭੁਇਭਾਰੁ ਥੇ, ਸੇ ਕਿਉ ਆਵਹਿ ਅਜੁ?" (ਸ. ਫਰੀਦ)


ਭੋਗੀ. ਰਮਣ ਕੀਤੀ. "ਨ੍ਰਿਪ ਨਾਰ ਸੁਈ। ਤੁਮ ਜੌਨ ਭੁਈ।।" (ਪ੍ਰਿਥੁਰਾਜ) ੨. ਸੰਗ੍ਯਾ- ਭੂਮਿ. ਪ੍ਰਿਥਿਵੀ.


ਸੰਗ੍ਯਾ- ਅਭ੍ਯਾਸ. ਆਦਤ. ਬਾਣ। ੨. ਭੂਸਾ. ਭੋ. ਸੰ. ਬੁਸ। ੩. ਦੇਖੋ, ਭੁੱਸ.


ਸਟਕਾ ਰੋਗ, ਦੇਖੋ, ਸਟਕਾ.