Meanings of Punjabi words starting from ਮ

ਦੇਖੋ, ਕੈਟਭ ਅਤੇ ਮਧੁ.


ਕੋਇਲ (ਕੋਕਿਲਾ), ਜਿਸ ਦਾ ਕੰਠ (ਸੁਰ) ਮਧੁ (ਮਿੱਠਾ) ਹੈ.


ਮਧੁ (ਜਲ) ਤੋਂ ਪੈਦਾ ਹੋਇਆ, ਜਲਜ. ਕਮਲ। ੨. ਮਧੁ (ਸ਼ਹਦ) ਤੋਂ ਉਪਜੀ ਮੋਮ.


ਸੰ. ਪ੍ਰਿਥਿਵੀ, ਜੋ ਮਧੁਦੈਤ ਦੀ ਮਿੰਜ ਤੋਂ ਬਣੀ ਪੁਰਾਣਾਂ ਨੇ ਮੰਨੀ ਹੈ.


ਫੁੱਲ ਦੀ ਮਧੁ (ਮਿਠਾਸ) ਪੀਣ ਵਾਲਾ, ਭ੍ਰਮਰ. ਭੌਰਾ। ੨. ਵਿ- ਸ਼ਹਦ ਪੀਣ ਵਾਲਾ। ੩. ਸ਼ਰਾਬ ਪੀਣ ਵਾਲਾ.


(ਸਨਾਮਾ) ਮਧੁ (ਅਮ੍ਰਿਤ) ਪਤਿ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਕਾਸ਼੍ਯਪੀ ਪ੍ਰਜਾ ਦੀ ਪਤਿ ਸੈਨਾ, ਉਸ ਦੀ ਵੈਰਣ ਬੰਦੂਕ.


ਸੰ. ਮਧੁਪਰ੍‍ਕ. ਤੰਤ੍ਰਸ਼ਾਸਤ੍ਰ ਅਨੁਸਾਰ ਦੋ ਤੋਲਾ ਘੀ, ਦੋ ਤੋਲਾ ਸ਼ਹਦ, ਤਿੰਨ ਤੋਲਾ ਦਹੀਂ, ਇਨ੍ਹਾਂ ਨੂੰ ਮਿਲਾਕੇ ਬਣਾਇਆ ਹੋਇਆ ਪੀਣ ਯੋਗ੍ਯ ਪਦਾਰਥ, ਜੋ ਦੇਵਤਿਆਂ ਨੂੰ ਅਰਪਿਆ ਜਾਂਦਾ ਹੈ ਅਰ ਖਾਸ ਕਰਕੇ ਦੁਲਹਾ (ਲਾੜੇ) ਨੂੰ ਵਿਆਹ ਸਮੇਂ ਪਿਆਇਆ ਜਾਂਦਾ ਹੈ. ਮਧੁਪਰਕ ਦਾ ਪੀਣਾ ਕਾਂਸੀ ਦੇ ਭਾਂਡੇ ਵਿੱਚ ਵਿਧਾਨ ਹੈ.¹ ਕਾਲਿਕਾ ਪੁਰਾਣ ਅਨੁਸਾਰ- ਦਹੀਂ, ਘੀ, ਜਲ, ਸ਼ਹਦ ਅਤੇ ਖੰਡ, ਇਨ੍ਹਾਂ ਪੰਜ ਪਦਾਰਥਾਂ ਤੋਂ ਮਧੁਪਰਕ ਬਣਦਾ ਹੈ. ਦੇਖੋ, ਅਃ ੬੭.