nan
ਰੱਦ ਕਰੋ. ਖੰਡਨ ਕੀਤੇ. ਦੇਖੋ, ਰੱਦ. "ਕਵਨੁ ਨਰਕੁ ਕਿਆ ਸੁਰਗੁ ਬਿਚਾਰਾ, ਸੰਤਨ ਦੋਊ ਰਾਦੇ." (ਰਾਮ ਕਬੀਰ)
ਪੂੰ. ਪਸ ਫੋੜਾ, ਅਥਵਾ ਘਾਉ ਤੋਂ ਪੱਕਕੇ ਨਿਕਲਿਆ ਲਹੂ ਦਾ ਵਿਕਾਰ। ੨. ਅਪਰਾਧ. ਗੁਨਾਹ। ੩. ਸੰ. ਰਾਧ੍ ਧਾ- ਪੂਰਾ ਕਰਨਾ, ਸਿੱਧਾ ਕਰਨਾ, ਅਪਰਾਧ ਕਰਨਾ, ਪਕਾਉਣਾ, ਉਪਾਸਨਾ ਕਰਨਾ। ੪. ਸੰਗ੍ਯਾ- ਵਸਾਖ ਦਾ ਮਹੀਨਾ। ੫. ਧਨ. ਸੰਪਦਾ। ੬. ਸੰ. राद्घ- ਰਾੱਧ. ਵਿ- ਤਿਆਰ ਹੋਇਆ। ੭. ਰਿੱਝਿਆ. ਪੱਕਿਆ ਹੋਇਆ.
ਦੇਖੋ, ਰਾਧ ੬. ਅਤੇ ੭.
ਦੇਖੋ, ਰਾਧਾ ੨. ਅਤੇ ਰਾਧਿਕਾ.
ਰਾਧਾ ਨੂੰ ਰਮਣ (ਭੋਗਣ) ਵਾਲਾ, ਸ੍ਰੀ ਕ੍ਰਿਸਨ. "ਰਾਧਕਾਰਵਨ, ਤਊ ਤੇਰੇ ਰਨ ਜੁਰੇ ਆਜ." (ਕ੍ਰਿਸਨਾਵ)
ਸਿੰਧੀ ਅਤੇ ਪੋਠੋ. ਕ੍ਰਿ- ਬੀਜਣਾ. "ਜੇਹਾ ਰਾਧੇ ਤੇਹਾ ਲੁਣੈ." (ਸ੍ਰੀ ਅਃ ਮਃ ੧)
ਧ੍ਰਿਤਰਾਸ੍ਟ੍ਰ ਦੇ ਰਥਵਾਹੀ ਅਧਿਰਥ ਦੀ ਵਹੁਟੀ, ਜਿਸ ਨੇ ਕਰਣ ਨੂੰ ਪਾਲਿਆ, ਇਸੇ ਕਾਰਣ ਕਰਣ ਦਾ ਨਾਂਉ ਰਾਧੇਯ ਹੈ। ੨. ਵ੍ਰਿਸਭਾਨੁ ਦੀ ਪੁਤ੍ਰੀ ਅਤੇ ਅਯਨਾਘੋਸ ਦੀ ਵਹੁਟੀ ਇੱਕ ਪ੍ਰਸਿੱਧ ਗੋਪੀ, ਜਿਸ ਦਾ ਪ੍ਰੇਮ ਕ੍ਰਿਸਨ ਜੀ ਨਾਲ ਸੀ.¹ ਦੇਖੋ, ਰਾਧਿਕਾ। ੩. ਬਿਜਲੀ। ੪. ਵੈਸਾਖ ਦੀ ਪੂਰਣਮਾਸੀ। ੫. ਵਿਸ਼ਾਖਾ ਨਕ੍ਸ਼੍ਤ੍ਰ.
ਰਾਧਾਪਤਿ ਸ਼੍ਰੀ ਕ੍ਰਿਸਨਦੇਵ। ੨. ਆਗਰਾ ਨਿਵਾਸੀ ਸ਼ਿਵਦਯਾਲ¹ ਦਾ ਚਲਾਇਆ ਇੱਕ ਮਤ. ਮਹਾਮਾਈ ਦੇ ਗਰਭ ਤੋਂ ਖਤ੍ਰੀ ਦਿਲਵਾਲੀ ਸਿੰਘ ਦੇ ਘਰ ਸੰਮਤ ੧੮੭੫ ਵਿੱਚ ਸ਼ਿਵਦਯਾਲ ਦਾ ਜਨਮ ਆਗਰੇ ਹੋਇਆ. ਇਸ ਦੀ ਸ਼ਾਦੀ ਰਾਧਾਬਾਈ ਨਾਲ ਹੋਈ. ਗੁਰਦ੍ਵਾਰਾ ਮਾਈਥਾਨ ਦੇ ਮਹੰਤ ਦਯਾਸਿੰਘ ਤੋਂ ਸ਼ਿਵਦਯਾਲ ਨੇ ਸ਼੍ਰੀ ਗੁਰੂ ਗ੍ਰੰਥਸਾਹਿਬ ਪ੍ਰੇਮਭਾਵ ਨਾਲ ਪੜ੍ਹਿਆ ਅਤੇ ਗੁਰਬਾਣੀ ਤੋਂ ਸਹਜਯੋਗ ਦੀ ਸਿਖ੍ਯਾ ਪ੍ਰਾਪਤ ਕੀਤੀ. ਫੇਰ ੧੫. ਵਰ੍ਹੇ ਏਕਾਂਤ ਵਾਸ ਕਰਕੇ ਆਪਣੇ ਖਿਆਲ ਅਨੁਸਾਰ ਸੁਰਤਿ ਸ਼ਬਦ ਦੇ ਨਵੇਂ ਅਰਥ ਕਲਪਕੇ ਪ੍ਰਚਾਰ ਆਰੰਭਿਆ ਅਰ ਮਤ ਦਾ ਨਾਉਂ ਰਾਧਾਸ੍ਵਾਮੀ ਸੰਪ੍ਰਦਾਯ ਥਾਪਿਆ, ਜਿਸ ਨੂੰ ਸੰਤਮਤ ਭੀ ਆਖਦੇ ਹਨ.#ਆਤਮਧਾਰਾ ਦਾ ਨਾਉਂ ਰਾਧਾ ਅਤੇ ਉਸ ਦੇ ਸੋਮੇਂ ਦਾ ਨਾਉਂ ਸ੍ਵਾਮੀ ਕਲਪਿਆ. ਰਾਧਾ ਦਾ ਉਲਟ ਰਾਧਾ ਸ਼ਬਦ ਦੱਸਿਆ.#ਸ਼ਿਵਦਯਾਲ ਦਾ ਦੇਹਾਂਤ ਆਗਰੇ ਸੰਮਤ ੧੯੩੫ (ਸਨ ੧੮੭੮) ਵਿੱਚ ਹੋਇਆ. ਇਸ ਦੀ ਸਮਾਧ ਸ੍ਵਾਮੀਬਾਗ ਵਿੱਚ ਹੈ, ਜੋ ਰਾਧਾਸ੍ਵਾਮੀ ਮਤ ਦੇ ਲੋਕਾਂ ਦਾ ਯਾਤ੍ਰਾ ਅਸਥਾਨ ਹੈ. ਸ਼ਿਵਦਯਾਲ ਦੀ ਰਚੀ ਪੋਥੀ "ਸਾਰਵਚਨ" ਪ੍ਰੇਮ ਅਤੇ ਸ਼੍ਰੱਧਾ ਨਾਲ ਪੜ੍ਹੀ ਜਾਂਦੀ ਹੈ. ਰਾਧਾ ਸ੍ਵਾਮੀਆਂ ਦਾ ਹੈਡਕ੍ਵਾਟਰ "ਦਿਆਲਬਾਗ" ਆਗਰਾ ਹੈ.²#ਰਾਧਾਸ੍ਵਾਮੀਏ ਅਥਵਾ ਸਤਸੰਗੀ ਲੋਕ, ਹੇਠ ਲਿਖੇ ਸਾਧਨ ਪਰਮਪਦ ਦੇਣ ਵਾਲੇ ਮੰਨਦੇ ਹਨ-#(ੳ) ਸੁਰਤਿ ਸ਼ਬਦ ਦਾ ਅਭ੍ਯਾਸ.#(ਅ) ਗੁਰੂ ਦੀ ਮੂਰਤਿ ਦਾ ਧ੍ਯਾਨ.#(ੲ) ਗੁਰੂ ਦੀ ਸੰਗਤਿ.#(ਸ) ਪਵਿਤ੍ਰਨਾਮ ਦਾ ਜਪ.#(ਹ) ਅਭ੍ਯਾਸ, ਜਿਸ ਦ੍ਵਾਰਾ ਆਤਮਸ਼ਕਤਿ ਦਾ ਲਗਾਉ ਬਾਹਰਲੇ ਪਦਾਰਥਾਂ ਨਾਲ ਨਾ ਰਹੇ.#(ਕ) ਗੁਰੂ ਦਾ ਸੀਤਪ੍ਰਸਾਦ ਖਾਣਾ ਅਤੇ ਗੁਰੂ ਨੂੰ ਛੁਹੀ ਹੋਈ ਹਰੇਕ ਵਸਤੂ ਪਵਿਤ੍ਰ ਮੰਨਣੀ.
nan