ਹਿੰਦੂਧਰਗ੍ਰੰਥਾਂ ਅਨੁਸਾਰ ਮੰਗਲ ਕਰਨ ਵਾਲੇ ਅੱਠ ਪਦਾਰਥ:-#ਘੋੜਾ, ਹਾਥੀ, ਗਊ, ਜਲ ਦਾ ਘੜਾ, ਪੱਖਾ, ਨਿਸ਼ਾਨ, ਰਣਸਿੰਘਾ ਅਤੇ ਦੀਵਾ. ਕਈ ਗ੍ਰੰਥਾਂ ਵਿੱਚ ਘੋੜੇ ਦੀ ਥਾਂ ਸ਼ੇਰ ਅਤੇ ਰਣਸਿੰਘੇ ਦੀ ਥਾਂ ਨਗਾਰਾ ਹੈ।#੨. ਕਈਆਂ ਨੇ ਅਸ੍ਟਮੰਗਲ ਇਹ ਲਿਖੇ ਹਨ:-#ਬ੍ਰਾਹਮਣ, ਗਊ, ਅਗਨਿ, ਸੁਵਰਣ, ਘੀ, ਸੂਰਜ, ਜਲ, ਰਾਜਾ। ੩. ਉਹ ਘੋੜਾ, ਜਿਸ ਦਾ ਮੂੰਹ ਅਯਾਲ ਦੁੰਮ ਛਾਤੀ ਅਤੇ ਚਾਰੇ ਸੁੰਮ ਚਿੱਟੇ ਹੋਣ.
ਹਿੰਦੂ ਮਤ ਵਿੱਚ ਮੰਨੇ ਹੋਏ ਅੱਠ ਲੋਕ- ਬ੍ਰਹਮ ਲੋਕ, ਪਿਤ੍ਰਿ ਲੋਕ, ਚੰਦ੍ਰ ਲੋਕ, ਇੰਦ੍ਰ ਲੋਕ, ਗੰਧਰਵ ਲੋਕ, ਰਾਕ੍ਸ਼੍ਸ ਲੋਕ, ਯਕ੍ਸ਼੍ ਲੋਕ, ਅਤੇ ਪਿਸ਼ਾਚ ਲੋਕ.
ਦੇਖੋ, ਅਸਟ ਸਾਜ ਸਾਜਿ.
ਅਸ੍ਟ- ਆਯੁਧ. ਯੁੱਧ ਦੇ ਅੱਠ ਸਾਧਨ ਰੂਪ ਸ਼ਸਤ੍ਰ. "ਅਸਟਾਇਧ ਚਮਕੈ." (ਅਕਾਲ) ਦੁਰਗਾ ਦੇ ਅੱਠ ਹੱਥਾਂ ਵਿੱਚ ਫੜੇ ਹੋਏ ਅੱਠ ਸ਼ਸਤ੍ਰ. "ਘੰਟਾ ਗਦਾ ਤ੍ਰਿਸੂਲ ਅਸਿ ਸੰਖ ਸਰਾਸਨ ਬਾਨ, ਚਕ੍ਰ ਬਕ੍ਰ ਕਰ ਮੇ ਲਿਯੇ ਜਨੁ ਗ੍ਰੀਖਮ ਰਿਤੁ ਭਾਨ." (ਚੰਡੀ ੧) ਘੰਟਾ ਅਤੇ ਸੰਖ ਇਸ ਲਈ ਆਯੁਧ ਹਨ ਕਿ ਇਹ ਯੁੱਧ ਵਿੱਚ ਸਹਾਇਕ ਹਨ. ਦੇਖੋ, ਆਯੁਧ.
ਅਸ੍ਟ ਹਾਥ. "ਅਸਟਾਥ ਹਥ੍ਯਾਰੰ ਸਁਭਾਰੇ." (ਚੰਡੀ ੨)
ਸੰ. ਅਠਾਰਾਂ. ਦਸ਼ ਅਤੇ ਅੱਠ- ੧੮.
ਸੰ. ਅਸ੍ਟਾਪਦ. ਸੰਗ੍ਯਾ- ਧਾਤੂਆਂ ਵਿੱਚ ਹੈ ਜਿਸ ਦਾ ਉੱਚਾ ਪਦ (ਦਰਜਾ). ਸੋਨਾ. ਸੁਵਰਣ। ੨. ਅੱਠ ਪੈਰਾਂ ਵਾਲਾ ਕੀੜਾ. ਟਿੱਡਾ. ਆਹਣ। ੩. ਮੱਕੜੀ। ੪. ਧਤੂਰਾ। ੫. ਕੈਲਾਸ਼ ਪਰਬਤ। ੬. ਅੱਠ ਖਾਨਿਆਂ ਵਾਲਾ ਖੇਲ, ਸ਼ਤਰੰਜ। ੭. ਚੌਪੜ. "ਕਿਤਕ ਕਾਲ ਅਸਟਾਪਦ ਖੇਲਾ." (ਗੁਪ੍ਰਸੂ) ੮. ਸ਼ਰਭ ਜੀਵ, ਜਿਸ ਦੇ ਚਾਰ ਪੈਰ ਛਾਤੀ ਵੱਲ ਅਤੇ ਚਾਰ ਪਿੱਠ ਵੱਲ ਹੁੰਦੇ ਹਨ. ਸਿੰਹਾਰਿ. ਦੇਖੋ, ਸਿਆਰ.
ਦੇਖੋ, ਅਸਟਾਪਦ.
nan
ਦੇਖੋ, ਅਸਟਾਵਕ੍ਰ.
ਸੰ. ਅਸ੍ਟਾਵਕ੍ਰ. ਸੰਗ੍ਯਾ- ਇੱਕ ਰਿਖੀ, ਜਿਸ ਦੇ ਸਰੀਰ ਵਿੱਚ ਅੱਠ ਵਲ ਪੈਂਦੇ ਸਨ. ਇਹ ਉੱਦਾਲਕ ਦੀ ਪੁਤ੍ਰੀ ਸੁਮਤਿ (ਸੁਜਾਤਾ) ਦੇ ਗਰਭ ਤੋਂ ਕਹੋਡ ਬ੍ਰਾਹਮਣ ਦਾ ਪੁਤ੍ਰ ਸੀ, ਇਸ ਦਾ ਹਾਲ ਮਹਾਂਭਾਰਤ ਵਿੱਚ ਐਂਉਂ ਦੱਸਿਆ ਹੈ:-#ਜਦੋਂ ਇਹ ਮਾਤਾ ਦੇ ਗਰਭ ਵਿੱਚ ਸੀ, ਤਦ ਇੱਕ ਦਿਨ ਕਹੋਡ ਵਿਦ੍ਯਾਰਥੀਆਂ ਨੂੰ ਵੇਦਪਾਠ ਦੱਸ ਰਹਿਆ ਸੀ, ਕਿ ਗਰਭ ਵਿੱਚੋਂ ਬਾਲਕ ਨੇ ਪਿਤਾ ਨੂੰ ਆਖਿਆ- 'ਆਪ ਵੇਦਪਾਠ ਅਸ਼ੁੱਧ ਕਰ ਰਹੇ ਹੋਂ.' ਇਸ ਪੁਰ ਕਹੋਡ ਨੂੰ ਵਡਾ ਕ੍ਰੋਧ ਆਇਆ ਅਤੇ ਉਸ ਨੇ ਸਰਾਪ ਦਿੱਤਾ ਕਿ ਏਹ ਲੜਕਾ ਵਿੰਗੇ ਅੰਗਾਂ ਵਾਲਾ ਹੋਵੇ. ਇਸ ਲਈ ਇਸ ਦੇ ਅਸ੍ਟ (ਅੱਠ) ਅੰਗ ਵਕ੍ਰ (ਵਿੰਗੇ) ਹੋ ਗਏ.#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਅਸ੍ਟਾਵਕ੍ਰ ਇੱਕ ਵੇਰ ਜਲ ਵਿੱਚ ਖਲੋਕੇ ਤਪ ਕਰ ਰਿਹਾ ਸੀ. ਅਪਸਰਾਗਣ ਨੇ ਇਸ ਨੂੰ ਦੇਖਕੇ ਮੱਥਾ ਟੇਕਿਆ, ਇਸ ਨੇ ਪ੍ਰਸੰਨ ਹੋਕੇ ਆਖਿਆ ਕਿ ਵਰ ਮੰਗੋ. ਉਨ੍ਹਾਂ ਨੇ ਕਿਹਾ ਕਿ ਸਭ ਤੋਂ ਸੁੰਦਰ ਪਤਿ ਸਾਨੂੰ ਪ੍ਰਾਪਤ ਹੋਵੇ. ਇਹ ਪਾਣੀ ਵਿਚੋਂ ਬਾਹਰ ਨਿਕਲ ਆਇਆ ਅਤੇ ਆਪਣੇ ਆਪ ਨੂੰ ਪਤਿ ਹੋਣ ਲਈ ਪੇਸ਼ ਕੀਤਾ. ਜਦ ਉਨ੍ਹਾਂ ਨੇ ਏਸ ਦੇ ਅੰਗ ਵਿੰਗੇ ਦੇਖੇ ਤਾਂ ਹੱਸ ਪਈਆਂ, ਇਸ ਤੋਂ ਅਸ੍ਟਾਵਕ੍ਰ ਬਹੁਤ ਗੁੱਸੇ ਹੋਇਆ, ਪਰ ਆਪਣੇ ਵਚਨ ਪਾਲਦਿਆਂ ਹੋਇਆਂ ਆਖਿਆ, 'ਚੰਗਾ! ਤੁਹਾਡਾ ਕਾਰਜ, ਸਿੱਧ ਹੋਜਾਊ, ਪਰ ਤੁਸੀਂ ਚੋਰਾਂ ਦੇ ਵੱਸ ਪਵੋਗੀਆਂ.'#ਇਹ ਅਪਸਰਾਂ ਕ੍ਰਿਸਨ ਦੀਆਂ ਰਾਣੀਆਂ ਹੋਈਆਂ, ਅਤੇ ਜਿਸ ਵੇਲੇ ਯਾਦਵਾਂ ਦਾ ਨਾਸ਼ ਹੋਣ ਪੁਰ ਅਰਜੁਨ ਇਨ੍ਹਾਂ ਨੂੰ ਦ੍ਵਾਰਿਕਾ ਤੋਂ ਹਸਿਤਨਾਪੁਰ ਲੈਜਾ ਰਿਹਾ ਸੀ, ਤਦ ਰਸਤੇ ਵਿੱਚ ਡਾਕੂਆਂ ਦੇ ਹੱਥ ਆਈਆਂ.#ਬ੍ਰਹਮਵੈਵਰਤ ਪੁਰਾਣ ਵਿੱਚ ਲੇਖ ਹੈ ਕਿ ਅਸਿਤ ਰਿਖੀ ਦਾ ਪੁਤ੍ਰ ਦੇਵਲ, ਗੰਧਮਾਦਨ ਪਰਬਤ ਤੇ ਤਪ ਕਰਦਾ ਸੀ, ਇੱਕ ਵਾਰ ਰੰਭਾ ਅਪਸਰਾ ਉਸ ਥਾਂ ਆਈ ਅਤੇ ਰਿਖੀ ਦਾ ਰੂਪ ਦੇਖਕੇ ਕਾਮਵਸ਼ ਹੋ ਗਈ. ਰੰਬਾ ਨੇ ਜਦ ਆਪਣੀ ਇੱਛਾ ਪੂਰੀ ਹੁੰਦੀ ਨਾ ਵੇਖੀ, ਤਦ ਰਿਖੀ ਨੂੰ ਸ੍ਰਾਪ ਦਿੱਤਾ- ਕਿ ਤੇਰਾ ਸੁੰਦਰ ਸ਼ਰੀਰ ਅੱਠ ਵਿੰਗਾਂ ਵਾਲਾ ਹੋ ਜਾਏ, ਇਸ ਤੋਂ ਦੇਵਲ ਹੀ ਅਸ੍ਟਾਵਕ੍ਰ ਕਹਾਇਆ.