Meanings of Punjabi words starting from ਓ

ਸੰ. ओल. ਸੰਗ੍ਯਾ- ਜ਼ਿਮੀਕੰਦ. ਸੂਰਣ। ੨. ਪੂਰ. ਸੰਗ੍ਯਾ- ਪੱਲਾ. ਝੋਲੀ. "ਪਾਇ ਓਲ ਮੇ ਧਨ ਕੀ ਥਾਤੀ." (ਨਾਪ੍ਰ) ੩. ਗੋਦੀ. ਉਛੰਗ। ੪. ਓਟ. ਆੜ. ਓਲ੍ਹਾ। ੫. ਸ਼ਰਣ. ਪਨਾਹ। ੬. ਗਹਿਣੇ ਧਰੀ (ਪਾਈ) ਵਸਤ. ਰਹਿਨ ਕੀਤੀ ਚੀਜ। ੭. ਕੂਤ. ਖੇਤ ਦੀ ਫਸਲ ਦਾ ਅੰਦਾਜ਼ਾ.


ਮਰਾ. ਉਲਗ. ਸੰਗ੍ਯਾ- ਜੂਠ. ਸ਼ੀਤਪ੍ਰਸਾਦ.


ਜੂਠ ਸਾਫ ਕਰਨੀ. ਜੂਠੇ ਭਾਂਡੇ ਮਾਂਜਣੇ. "ਸੰਤ ਆਚਾਰਣ ਸੰਤ ਚੋ ਮਾਰਗ, ਸੰਤਚ ਓਲਗ ਓਲਗਣੀ." (ਆਸਾ ਰਵਿਦਾਸ) ਦੇਖੋ, ਉਲਗਣੇ ਅਤੇ ਓਲਗ.


ਥਲੀ. ਸੰਗ੍ਯਾ- ਲਾਗੀ. ਕੰਮੀ. ਕਿਸੇ ਦੇ ਆਸਰੇ ਗੁਜ਼ਾਰਾ ਕਰਨ ਵਾਲਾ ਦਾਸ਼. "ਮੈਂ ਓਲਗੀਆ ਓਲਗੀ, ਹਮ ਛੋਰੂ ਥਾਰੇ." (ਆਸਾ ਅਃ ਮਃ ੧)


ਦਾਸ਼ਾਨੁਦਾਸ਼. ਲਾਗੀਆਂ ਦਾ ਸੇਵਕ. ਦੇਖੋ. ਓਲਗੀ.


ਸੰਗ੍ਯਾ- ਉਪਲ. ਗੜਾ. ਦੇਖੋ, ਓਰਾ। ੨. ਖੰਡ ਅਥਵਾ ਮਿਸ਼ਰੀ ਦਾ ਗੋਲ ਪਿੰਡ, ਜੋ ਸ਼ਰਬਤ ਕਰਨ ਲਈ ਵਰਤੀਦਾ ਹੈ। ੩. ਓਲ੍ਹਾ. ਆਸਰਾ. "ਜੀਅਰੇ ਓਲਾ ਨਾਮ ਕਾ." (ਗਉ ਮਃ ੫) ੪. ਪੜਦਾ. ਓਟ.


ਦੇਖੋ, ਉਪਾਲੰਭ ਅਤੇ ਉਲਾਮਾ. "ਸਉ ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ." (ਵਾਰ ਸੂਹੀ ਮਃ ੧)


ਸੰਗ੍ਯਾ- ਕਾਛੂ. ਕੂਤ ਕਰਨ ਵਾਲਾ. ਖੜੀ ਫਸਲ ਦੇ ਅੰਨ ਦਾ ਅੰਦਾਜ਼ਾ ਕਰਨ ਵਾਲਾ. "ਮੁਸਰਫ ਦਾਰ ਦਰੋਗੇ ਓਲੀ." (ਭਾਗੁ) ੨. ਅ਼ਰਬੀ ਭਾਸਾ ਦੇ "ਵਲੀ" ਸ਼ਬਦ ਤੋਂ ਭੀ ਇਹ ਬਣ ਸਕਦਾ ਹੈ. ਦੇਖੋ, ਵਲੀ। ੩. ਝੋਲੀ। ੪. ਇੱਕ ਖ਼ਾਕੀ ਰੰਗ ਦੀ ਚਿੜੀ, ਜਿਸ ਨੂੰ ਡੂਮਣੀ ਭੀ ਆਖਦੇ ਹਨ। ੫. ਸਿੰਧੀ. ਨੌਕਾ ਦਾ ਚੱਪਾ.


ਸੰਗ੍ਯਾ- ਉਹ ਕੁੰਡ, ਜਿਸ ਵਿਚ ਵਗਦੇ ਖੂਹ ਦੇ ਪਾਣੀ ਦੀ ਧਾਰ ਪੈਂਦੀ ਹੈ. ਚਬੱਚਾ। ੨. ਡਿੰਗ. ਯਾਦ (ਚੇਤੇ) ਕਰਨ ਦੀ ਕ੍ਰਿਯਾ.