Meanings of Punjabi words starting from ਗ

ਸੰ. गृहयालु ਗ੍ਰਿਹਯਾਲੁ. ਗ੍ਰਹਣ ਕਰਤਾ. ਧਾਰਣ ਵਾਲਾ. "ਪਤਿਤਉਧਾਰਨ ਬਿਰਦ ਗਹੀਲਾ." (ਨਾਪ੍ਰ) ੨. ਗ੍ਰਾਹਕ. "ਮਹਾਪੁਰਖ ਤੁਮ ਗੁਨੀਗਹੀਲਾ." (ਨਾਪ੍ਰ) ੩. ਫੜਨ ਵਾਲੀ. "ਗਰਬਿ ਗਹੀਲੀ." (ਅਕਾਲ) ਅਭਿਮਾਨੀਆਂ ਨੂੰ ਪਕੜਨ ਵਾਲੀ.


ਸੰਗ੍ਯਾ- ਬਾੜ ਲਈ ਬਣਾਇਆ ਟੋਆ, ਜੋ ਮੋੜ੍ਹੀ ਨੂੰ ਗ੍ਰਹਣ ਕਰ ਲੈਂਦਾ ਹੈ। ੨. ਗਰਿਫ਼ਤ. ਪਕੜ. "ਰਹਿਨ ਨਹੀ ਗਹੁ ਕਿਤਨੋ!" (ਗਉ ਮਃ ੫) ਦੇਖੋ, ਅਜਰ ੫। ੩. ਸੰ. ਆਗ੍ਰਹ. ਹਠ. ਜਿਦ. "ਦੂਰਿ ਕਰਹੁ ਆਪਨ ਗਹੁ ਰੇ." (ਕੇਦਾ ਮਃ ੫) ੪. ਗ੍ਰਹਣ ਕਰ. ਅੰਗੀਕਾਰ ਕਰ. "ਗਹੁ ਪਾਰਬ੍ਰਹਮ ਸਰਨ." (ਧਨਾ ਮਃ ੫)


ਪ੍ਰਾ. ਸੰਗ੍ਯਾ- ਦੇਰੀ. ਚਿਰ. "ਚਲਹੁ, ਨਹਿ ਗਹੁਰ ਕਰੀਜੈ." (ਗੁਪ੍ਰਸੂ) ਦੇਖੋ, ਗਉਹਰ.


ਗ੍ਰਹਣ ਕੀਤੇ. ਪਕੜੇ. ਗ੍ਰਸੇ. ਦੇਖੋ, ਗਹਨ.


ਗ੍ਰਹਣ ਕੀਤੀ ਹੈ. "ਮੈ ਸਤਿਗੁਰ ਓਟ ਗਹੇਹੀ." (ਸੋਰ ਮਃ ੫)


ਵਿ- ਗੰਭੀਰਤਾ ਵਾਲਾ. ਗਹ੍ਵਰ. "ਸਾਹਿਬ ਗੁਣੀਗਹੇਰਾ." (ਸੋਰ ਮਃ ੫) ੨. ਸੰਘਣਾ ਬਣ. "ਮਨ ਰੇ, ਸੰਸਾਰ ਅੰਧਗਹੇਰਾ." (ਸੋਰ ਕਬੀਰ) ੩. ਗ੍ਰਹਣ ਕਰਤਾ. ਫੜਨਾ ਵਾਲਾ.


ਦੇਖੋ, ਗਹਲਾ. "ਸੁਣਿ ਸੁਣਿ ਕਾਮ- ਗਹੇਲੀਏ!" (ਸ੍ਰੀ ਮਃ ੩) "ਗਰਬ- ਗਹੇਲੀ ਮਹਿਲੁ ਨ ਪਾਵੈ." (ਸੂਹੀ ਮਃ ੫)