Meanings of Punjabi words starting from ਥ

ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍‌ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ.


ਸੰਗ੍ਯਾ- ਯੋਗ੍ਯ ਅਯੋਗ੍ਯ. ਉਚਿਤ ਅਨੁਚਿਤ. ਇਹ ਥਾਂ ਇਸ ਕੰਮ ਲਈ ਠੀਕ ਹੈ ਅਥਵਾ ਨਹੀਂ, ਇਹ ਗ੍ਯਾਨ. "ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਵਿਕਾਰ." (ਵਾਰ ਸਾਰ ਮਃ ੩)


ਸੰਗ੍ਯਾ- ਅਸਥਾਨ. ਜਗਾ. "ਸਾਚਾ ਨਿਰੰਕਾਰ ਨਿਜਥਾਇ." (ਸ੍ਰੀ ਮਃ ੧) ੨. ਕ੍ਰਿ. ਵਿ- ਇ਼ਵਜ ਮੇਂ. ਬਦਲੇ ਵਿੱਚ. "ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ." (ਸ. ਫਰੀਦ) ੩. ਥਾਂ ਤੇ. ਥਾਂ ਸਿਰ.


ਕ੍ਰਿ. - ਮਨਜੂਰ ਹੋਣਾ. "ਸਹਜੇ ਗਾਵਿਆ ਥਾਇਪਵੈ." (ਸ੍ਰੀ ਅਃ ਮਃ ੪)


ਅਸਥਾਨਾਂ ਵਿੱਚ ਸ੍‍ਥਾਨੋ ਮੇਂ. "ਰਵਿਆ ਸ੍ਰਬ ਥਾਈ." (ਬਿਲਾ ਮਃ ੫) ੨. ਸ੍‍ਥਾਈ. ਵਿ- ਕ਼ਾਇਮ. ਸ੍‌ਥਿਰ.


ਸੰਗ੍ਯਾ- ਨਦੀ ਸਮੁੰਦਰ ਆਦਿ ਦਾ ਥੱਲਾ. ਗਹਿਰਾਈ ਦਾ ਅੰਤ. "ਤਿਚਰੁ ਥਾਹ ਨ ਪਾਵਈ." (ਵਾਰ ਮਾਰੂ ੨. ਮਃ ੫) ੨. ਡੂੰਘਿਆਈ ਦਾ ਪਤਾ। ੩. ਹ਼ੱਦ. ਅੰਤ.


ਸਿੰਧੀ. ਬੈਠਣ ਦੀ ਥਾਂ। ੨. ਜ਼ਮੀਨ ਦਾ ਮੁਆ਼ਮਲਾ। ੩. ਦੇਖੋ, ਥਕਣਾ.