Meanings of Punjabi words starting from ਦ

(ਸਨਾਮਾ) ਦੁ: ਸ਼ਲ੍ਯ ਅਤੇ ਕਿਰ੍‍ਭਸ ਦਾ ਵਡਾ ਭਾਈ ਦੁਰਯੋਧਨ.


ਦਸ਼ਮ ਦ੍ਵਾਰ. "ਮਨੁ ਚੜਿਆ ਦਸਵੈ ਆਕਾਸਿ." (ਸਵਾ ਮਃ ੩)


ਦੇਖੋ, ਦਸਮ ੧. "ਮੰਦਰੁ ਦਸਵਾ ਦੁਆਰੁ." (ਸ੍ਰੀ ਅਃ ਮਃ ੧)


ਦੇਖੋ, ਦਸਮਦੁਆਰੁ.


ਦਸਵਾਂ ਭਾਗ. "ਜੋ ਅਪਨੀ ਕਛੁ ਕਰਹੁ ਕਮਾਈ। ਗੁਰੁ ਹਿਤ ਦਿਹੁ ਦਸਵੰਧ ਬਨਾਈ." (ਗੁਪ੍ਰਸੂ) ਦੇਖੋ, ਦਸੌਂਧ.


ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ.


condition, state, position, circumstances


ਕ੍ਰਿ- ਪੁੱਛਣਾ. ਮਾਲੂਮ ਕਰਨਾ. "ਹਉ ਪੰਥ ਦਸਾਈ ਨਿਤ ਖੜੀ." (ਸ੍ਰੀ ਮਃ ੪) "ਰਾਹੁ ਦਸਾਈ ਨ ਜੁਲਾਂ." (ਵਡ ਮਃ ੧) "ਹਉ ਪੂੰਜੀ ਨਾਮ ਦਸਾਇਦਾ." (ਮਾਰੂ ਮਃ ੪) "ਪੰਥ ਦਸਾਵਾ ਨਿਤ ਖੜੀ." (ਆਸਾ ਛੰਤ ਮਃ ੪)


ਪੁੱਛਕੇ. ਪੁੱਛਣਾ। ੨. ਦਾਸਾਂ ਦਾ. ਦੇਖੋ, ਦਾਸਦਸਾਇ ਅਤੇ ਦਾਸਦਸਾਇਣੁ.