Meanings of Punjabi words starting from ਮ

ਅ਼. [مشلن] ਕ੍ਰਿ. ਵਿ- ਦ੍ਰਿਸ੍ਟਾਂਤ ਦੇ ਤੌਰ. ਨਜੀਰਨ.


ਕ੍ਰਿ- ਸੰ. ਮਰ੍‍ਸ਼ਨ. ਮਲਨਾ. ਕੁਚਲਣਾ. ਰਗੜਨਾ.


ਅ਼. [مسلہ] ਸੰਗ੍ਯਾ- ਵਿਚਾਰ ਯੋਗ੍ਯ ਬਾਤ. ਧਰਮ ਦੀ ਬਾਤ. ਜੋ ਵਿਚਾਰ ਦੇਲਾਇਕ ਹੋਵੇ। ੨. ਅ਼. [مشلہ] ਮਸਲਾ. ਕਹਾਵਤ. ਅਖਾਣ. "ਮਸਲਾ ਇਹ ਮਸ਼ਹੂਰ ਜਗਤ ਮੇ ਜਾਨਿਯੇ," (ਚਰਿਤ੍ਰ ੨੨੬)


ਗੱਦੀ. ਦੇਖੋ, ਮਸਨਦ. "ਅਤਿ ਸੁੰਦਰ ਮਸਲੰਦ ਡਸਾਈ." (ਗੁਪ੍ਰਸੂ)


ਅ਼. [مشورت] ਅਤੇ [مشورہ] ਸੰਗ੍ਯਾ- ਸਲਾਹ. ਮੰਤ੍ਰ.


ਅ਼. [مِسواک] ਮਿਸਵਾਕ. ਸੰਗ੍ਯਾ- ਸੌਕ (ਮਲਣ) ਦੀ ਵਸ੍ਤੂ, ਜਿਸ ਨਾਲ ਘਸਾਈਏ. ਦਾਤਣ. ਦੰਤਧਾਵਨ.