Meanings of Punjabi words starting from ਸ

ਦੇਖੋ, ਸਸੁ. "ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ." (ਮਾਰੂ ਅਃ ਮਃ ੧) "ਸਸੂ ਤੇ ਪਿਰਿ ਕੀਨੀ ਵਾਖਿ." (ਆਸਾ ਮਃ ੫) ਅਵਿਦ੍ਯਾ ਤੋਂ ਵੱਖ (ਅਲਗ) ਕਰ ਦਿੱਤੀ.


ਸੇਵਾ. ਸਨਮਾਨ ਦੇਖੋ, ਸੁਸ਼੍ਰੂਖਾ. "ਕਟੈਗੋ ਕਲੂਖਨ ਸਸੂਖਾ ਚਹੁਁ ਕੋਦ ਮੇ." (ਗੁਪ੍ਰਸੂ)


ਦੇਖੋ, ਸਸਿਸੇਖਰੀ. "ਸਸੰਸੇਖਰੀ ਚੰਦ੍ਰਭਾਲਾ ਭਵਾਨੀ." (ਚੰਡੀ ੨)


ਸੰ. सशङ्क ਸਸ਼ੰਕ. ਵਿ- ਸ਼ੰਕਾ ਸਹਿਤ। ੨. ਭੈਭੀਤ. ਡਰਿਆ ਹੋਇਆ। ੩. ਸੰ. शशङ्क ਸ਼ਸ਼ਾਂਕ. ਸੰਗ੍ਯਾ- ਸਹੇ ਦੇ ਚਿੰਨ੍ਹ ਵਾਲਾ ਚੰਦ੍ਰਮਾ.


ਸੰ. सस्यसंवर ਸਸ੍ਯਸੰਵਰ. ਸੰਗ੍ਯਾ- ਇੱਕ ਬਿਰਛ, ਜਿਸ ਦੇ ਪੱਤੇ ਘੋੜੇ ਦੇ ਕੰਨ ਜੇਹੇ ਹੁੰਦੇ ਹਨ. ਇਸ ਦਾ ਨਾਉਂ ਅਸ਼੍ਵਕਰਣ ਭੀ ਹੈ. L. Vatica Robusta.#"ਸਮੀ ਸਸੰਬਰ ਸਾਵਰ ਸਾਰ." (ਗੁਪ੍ਰਸੂ) ਜੰਡੀ, ਅਸ਼੍ਵਕਰਣ ਅਤੇ ਸਾਉਲੇ ਰੰਗ ਦੇ ਸਾਲ.


ਦੇਖੋ, ਸਸਤ੍ਰ.


ਦੇਖੋ, ਸ਼ਸਤ੍ਰਧਾਰੀ.


ਦੇਖੋ, ਸਸਤ੍ਰਨਾਮਮਾਲਾ.