Meanings of Punjabi words starting from ਕ

ਦੇਖੋ, ਕਰਣਕਰੇਣ. "ਕਰਣਕਾਰਣ ਸਮਰਥੁ ਹੈ." (ਵਾਰ ਮਾਝ ਮਃ ੨) ੨. ਸਾਖ੍ਯਾਤ ਅਤੇ ਪਰੰਪਰਾ ਕਾਰਣ। ੩. ਸਾਧਨ ਦਾ ਕਾਰਣ.


ਦੇਵ (ਪ੍ਰਤਾਪੀ) ਕਰਣ. ਸੂਰਜ ਦਾ ਪੁਤ੍ਰ, ਕਰਣ. "ਕਰਣਦੇਵ ਪ੍ਰਮਾਨ ਲਉ ਅਰਿ ਜੀਤਕੈ ਬਹੁ ਸਾਜ." (ਗ੍ਯਾਨ) ਪ੍ਰਤਾਪੀ ਕਰਣ ਦੀ ਤਰਾਂ ਅਰਿ ਜੀਤਕੈ.


ਸੰਗ੍ਯਾ- ਮਲਾਹ. ਨਾਵਕ. ਕਰ੍‍ਣ (ਪਤਵਾਰ) ਧਾਰਣ ਵਾਲਾ. ਜੋ ਪਤਵਾਰ ਘੁਮਾਕੇ ਨੌਕਾ ਨੂੰ ਸੱਜੇ ਖੱਬੇ ਕਰਦਾ ਹੈ. ਦੇਖੋ, ਪਤਵਾਰ.


ਸੰ. ਕਾਰੁਣ੍ਯ ਪ੍ਰਲਾਪ. ਸੰਗ੍ਯਾ- ਦੁੱਖ ਦੀ ਪੁਕਾਰ, ਜਿਸ ਨੂੰ ਸੁਣਕੇ ਕਰੁਣਾ (ਦਯਾ) ਪੈਦਾ ਹੋਵੇ. ਕੀਰਣੇ. "ਕਰਣਪਲਾਹ ਕਰੇ ਬਹੁਤੇਰੇ." (ਤਿਲੰ ਮਃ ੧) "ਕਰਣਪਲਾਵ ਕਰੈ ਬਿਲਲਾਵੈ." (ਮਾਰੂ ਸੋਲਹੇ ਮਃ ੧)


ਸੰਗ੍ਯਾ- ਸਰੀਂਹ ਦਾ ਬਿਰਛ। ੨. ਨੀਲਾ ਕਮਲ। ੩. ਇਸਤ੍ਰੀਆਂ ਦੇ ਕੰਨ ਦਾ ਇੱਕ ਗਹਿਣਾ. ਕਾਨਫੂਲ.


ਸੰ. ਸੰਗ੍ਯਾ- ਹਿੰਦੂਮਤ ਅਨੁਸਾਰ ਕੰਨ ਵਿੰਨ੍ਹਣ ਦਾ ਸੰਸਕਾਰ. ਜਨਮ ਤੋਂ ਛੀਵੇਂ ਮਹੀਨੇ ਤੋਂ ਸੋਲਵੇਂ ਤੀਕ ਇਹ ਸੰਸਕਾਰ ਕਰਨਾ ਵਿਧਾਨ ਹੈ. ਬ੍ਰਾਹਮਣ ਅਤੇ ਵੈਸ਼੍ਯ ਦਾ ਕੰਨ ਚਾਂਦੀ ਦੀ ਸਲਾਈ ਨਾਲ, ਛਤ੍ਰੀ ਦਾ ਸੋਨੇ ਦੀ ਸੂਈ ਨਾਲ ਅਤੇ ਸ਼ੂਦ੍ਰ ਦਾ ਲੋਹੇ ਦੇ ਸੂਏ ਨਾਲ ਵਿੰਨ੍ਹਣਾ ਚਾਹੀਏ. ਸਿੱਖ ਧਰਮ ਵਿੱਚ ਨੱਕ ਕੰਨ ਵਿੰਨ੍ਹਣੇ ਮਨਾ ਹਨ.


ਕ੍ਰਿ- ਕਿਸੇ ਕਾਰਜ ਦੇ ਕਰਣ ਦੀ ਕ੍ਰਿਯਾ। ੨. ਵਿ- ਕਰਣੀਯ. ਕਰਣ ਯੋਗ੍ਯ. "ਜੋ ਕਿਛੁ ਕਰਣਾ ਸੋ ਕਰ ਰਹਿਆ." (ਵਾਰ ਆਸਾ) ੩. ਸੰਗ੍ਯਾ- ਕਾਰਜ. "ਤੁਧ ਆਪੇ ਕਾਰਣ ਆਪੇ ਕਰਣਾ." (ਵਡ ਮਃ ੫) ੪. ਕਾਰਣ. ਸਬਬ. "ਆਪੇ ਹੀ ਕਰਣਾ ਕੀਓ." (ਵਾਰ ਆਸਾ) ੫. ਕਰੁਣਾ. ਕ੍ਰਿਪਾ. "ਕਤੰਚ ਕਰਣਾ ਨ ਉਪਰਜਤੇ." (ਸਹਸ ਮਃ ੫)


ਸੰਗ੍ਯਾ- ਮੈਸੂਰ ਦੇ ਆਸ ਪਾਸ ਦਾ ਦੇਸ਼। ੨. ਕਰਣਾਟ ਦੇਸ਼ ਦੀ ਬੋਲੀ.


ਵਿ- ਕਰੁਣਾਮਯ. ਬਹੁਤੀ ਕ੍ਰਿਪਾਵਾਲਾ. ਕ੍ਰਿਪਾਰੂਪ. ਮਿਹਰਬਾਨ. "ਕਰਤਾਰ ਕਰਣਾਮੈ ਦੀਨ ਬੇਨਤੀ ਕਰੈ." (ਸੁਖਮਨੀ)