Meanings of Punjabi words starting from ਜ

ਸੰ. ਸੰਗ੍ਯਾ- ਨੀਂਦ ਦਾ ਅਭਾਵ. ਜਾਗ। ੨. ਗ੍ਯਾਨਅਵਸ੍‍ਥਾ. "ਨਿਤ ਨਿਤ ਜਾਗਰਣੁ ਕਰਹੁ." (ਸਾਰ ਮਃ ੪. ਪੜਤਾਲ)


ਸ਼ੰ. ਜਾਗਰਿਤ. ਸੰਗ੍ਯਾ- ਨੀਂਦ ਨਾ ਹੋਣ ਦਾ ਭਾਵ। ੨. ਗ੍ਯਾਨ ਦੀ ਹਾਲਤ.


ਸੰਗ੍ਯਾ- ਜਗਹ. ਥਾਂ। ੨. ਜਾਗਰਣ. ਜਾਗਣ ਦਾ ਭਾਵ। ੩. ਵਿ- ਜਾਗਿਆ. "ਜਨਮ ਜਨਮ ਕਾ ਸੋਇਆ ਜਾਗਾ." (ਭੈਰ ਮਃ ੫)


ਕ੍ਰਿ. ਵਿ- ਜਗਾਕੇ। ੨. ਮਚਾਕੇ. ਪ੍ਰਜ੍ਵਲਿਤ ਕਰਕੇ. "ਪਰਮਜੋਤਿ ਜਾਗਾਇ." (ਸਵਾ ਮਃ ੧)


ਸਿੰਧੀ. ਕ੍ਰਿ- ਜਾਗਰਣ ਕਰਾਉਣਾ. ਜਗਾਉਣਾ। ੨. ਮਚਾਉਣਾ. ਪ੍ਰਜ੍ਵਲਿਤ ਕਰਨਾ.