ਗੁਰੂ ਗੋਬਿੰਦਸਿੰਘ ਸਾਹਿਬ ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਜਦ ਲਖਨੌਰ ਵਿਰਾਜੇ, ਤਦ ਇੱਕ ਦਿਨ ਸ਼ਿਕਾਰ ਖੇਡਦੇ ਭੁਸਥਲੇ ਦੇ ਥੇਹ ਘੋੜੇ ਤੇ ਚੜੇ੍ਹ ਹੋਏ ਕੁਝ ਸਮਾਂ ਠਹਿਰੇ ਸਨ. "ਗ੍ਰਾਮ ਭੁਸਥਲੇ ਕੋ ਵਡ ਥੇਹ। ਠਾਢੇ ਭਏ ਜਾਇ ਸੁਖਗ੍ਰੇਹ." (ਗੁਪ੍ਰਸੂ)
nan
ਭੂਸ਼੍ਰਿਤਾ. ਭੂ (ਪ੍ਰਿਥਿਵੀ) ਸ਼੍ਰਿਤ- शृत. (ਭੁੰਨੀ- ਹੋਈ) ਉਹ ਰੋਟੀ, ਜੋ ਤਪੀ ਹੋਈ ਜ਼ਮੀਨ ਪੁਰ ਪਕਾਈ ਜਾਵੇ, ਜਿਵੇਂ- ਸੁਲਤਾਨਪੀਰ ਆਦਿ ਦੀ ਰੋਟੀ ਪਕਾਈ ਜਾਂਦੀ ਹੈ. "ਭੁਸਰੀਆਂ ਪਕਾਈਆਂ, ਪਾਈਆਂ ਥਾਲੇ ਮਾਹਿ." (ਮਃ ੫. ਵਾਰ ਮਾਰੂ ੨) ਭੁਸਰੀ ਨੂੰ ਦਾਦੂਪੰਥੀ ਸਾਧੂ ਬਾਟੀ ਆਖਦੇ ਹਨ.
nan
ਝੁਲਸਣਾ. "ਰਿਪੁਸੈਨ ਭੁਸਲਤ ਜਰਤ ਤਲਫਤ." (ਸਲੋਹ)
nan
ਭੂਸਾ. ਦੇਖੋ, ਭੁਸ ੨. "ਕੋਦਉ ਕੋ ਭੁਸੁ ਖਈਹੈ." (ਗੂਜ ਕਬੀਰ)
ਦੇਖੋ, ਭਸੁੰਡੀ। ੨. ਦੇਖੋ, ਕਾਕਭੁਸੁੰਡਿ.