Meanings of Punjabi words starting from ਮ

ਸੰ. मधुपायिन. ਵਿ- ਸ਼ਰਾਬ ਪੀਣ ਵਾਲਾ। ੨. ਸ਼ਹਦ ਪੀਣ ਵਾਲਾ। ੩. ਦੇਖੋ, ਮਧੁ.


ਸੰਗ੍ਯਾ- ਸ਼ਰਾਬ ਪੀਣੀ। ੨. ਸ਼ਹਦ ਪੀਣਾ। ੩. ਦੇਖੋ, ਮਧੁ.


ਮਥੁਰਾ ਨਗਰੀ. ਦੇਖੋ, ਮਧੁ ੯. "ਮਦੁਪੁਰ ਬਾਸੀ ਕੰਸ." (ਭਾਗੁ ਕ)


ਸੰਗ੍ਯਾ- ਮਧੁਵਨ ਮਥੁਰਾ ਦੇ ਖਾਸ ਜਮੁਨਾ ਦੇ ਕਿਨਾਰੇ ਇੱਕ ਜੰਗਲ. "ਅਬ ਮਧੁਬਨ ਜਮੁਨਾ ਤਟ ਜਾਈ." (ਨਾਪ੍ਰ) ੨. ਉਹ ਵਨ, ਜਿਸ ਵਿੱਚ ਸ਼ਹਦ ਦੇ ਬਹੁਤ ਛੱਤੇ ਹੋਣ। ੩. ਕਿਸਕਿੰਧਾ ਵਿੱਚ ਸੁਗ੍ਰੀਵ ਦਾ ਬਾਗ.


ਇਸ ਛੰਦ ਦਾ ਨਾਮ "ਛਬਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ ਮਾਤ੍ਰਾ ਪਿਛੋਂ ਜਗਣ,#ਉਦਾਹਰਣ-#ਗੁਨਗਨ ਉਦਾਰ। ਮਹਿਮਾ ਅਪਾਰ।#ਆਸਨ ਅਭੰਗ। ਉਪਮਾ ਅਨੰਗ।। (ਜਾਪੁ)


ਇੱਕ ਛੰਦ, ਜਿਸ ਦੇ ਚਾਰ ਚਰਣ, ਪ੍ਰਤਿ ਚਰਣ ਦੋ ਨਗਣ ਇੱਕ ਗੁਰੁ ਹੁੰਦਾ ਹੈ. . . . "ਭਜ ਨਿਤ ਹਰਿ ਕੋ." ×××। ੨. ਦੇਵਤਿਆਂ ਦੀ ਨਾਇਕਾ। ੩. ਗੰਗਾਨਦੀ। ੫. ਬੰਗਾਲ ਦੇ ਫਰੀਦਪੁਰ ਅਤੇ ਯਸ਼ੋਰ ਜਿਲੇ ਮੱਧ ਵਹਿਣ ਵਾਲੀ ਇੱਕ ਨਦੀ. ੫. ਪਾਤੰਲ ਦਰਸ਼ਨ ਅਨੁਸਾਰ ਸਮਾਧਿ ਦਾ ਇੱਕ ਭੇਦ, ਅਭਯਾਸ ਅਤੇ ਵੈਰਾਗ੍ਯ ਤੋਂ ਜਦ ਰਜ ਅਤੇ ਤਮੋ ਮਲ ਦੂਰ ਹੁੰਦੀ ਹੈ, ਤਦ ਰਿਤੰਭਰਾ (ऋतम्भरा) ਪ੍ਰਗ੍ਯਾ ਉਤਪੰਨ ਹੁੰਦੀ ਹੈ, ਅਰਥਾਤ ਸਦ੍ਯ ਗ੍ਰਹਣ ਵਾਲੀ ਬੁੱਧੀ. ਇਸ ਰਿਤੰਭਰਾ ਤੋ, ਮਧੁਮਤੀ ਸਮਾਧੀ ਸਿੱਧ ਹੁੰਦੀ ਹੈ.


ਮਧੁ ਦੈਤ ਦੇ ਮਸਲ ਦੇਣ ਵਾਲਾ. ਵਿਸਨੁ. "ਮਾਧਵ ਮਹਾਜੋਤਿ ਮਧੁਮਰਦਨ." (ਹਜਾਰੇ ੧੦) ੨. ਅਕਾਲ।


ਚੇਤ ਦਾ ਮਹੀਨਾ, ਜਿਸ ਵਿੱਚ ਬਹੁਤ ਮਧੁ (ਸ਼ਹਦ) ਪੈਦਾ ਹੁੰਦਾ ਹੈ.


ਮਧੁਮਕ੍ਸ਼ਿਕਾ. ਸ਼ਹਦ ਦੀ ਮੱਖੀ. ਦੇਖੋ, ਮਧੁਹਾਰ. "ਜਿਉ ਮਧੁਮਾਖੀ ਸੰਚੈ ਅਪਾਰ." (ਸਾਰੇ ਨਾਮਦੇਵ)


ਵਿ- ਮਿੱਠਾ। ੨. ਪ੍ਰਿਯ. ਪ੍ਯਾਰੀ. ਮਿਨੀ. ਕੰਨਾ ਨੂੰ ਡਾਉਣ ਵਾਲੀ. "ਮਧੁਰ ਬਾਨੀ ਪਿਰਹਿ ਮਲੀ." (ਆਸਾ ਛੰਤ ਮਃ ੫) ੩. ਸੰਗ੍ਯਾ- ਗੰਨਾ. ਧੁੜ। ੪. ਮਹੂਆ। ੫. ਚਿੱਟਾ ਸੇਮ। ੬. ਬਾਦਾਮ.