Meanings of Punjabi words starting from ਰ

ਰਾਧਾ ਦੇ ਪਤਿ ਅਤੇ ਪ੍ਯਾਰੇ ਸ਼੍ਰੀ ਕ੍ਰਿਸਨ ਜੀ. ਦੇਖੋ, ਰਾਧਾ ੨.


ਦੇਖੋ, ਰਾਂਧਿ। ੨. ਰਾਧਿਕਾ ਦਾ ਸੰਖੇਪ ਨਾਮ. ਰਾਧਾ. "ਤਹਿ" ਰਾਧਿ ਰਚੀ ਹੈ." (ਕ੍ਰਿਸਨਾਵ)


ਦੇਖੋ, ਰਾਧਾ ੨. "ਹਰਿ ਜੂ ਇਮ ਰਾਧਿਕ ਸੰਗ ਕਹੀ, ਜਮਨਾ ਮੇ ਤਰੋ ਤੁਮ ਕੋ ਗਹਿ ਹੈਂ." (ਕ੍ਰਿਸਨਾਵ) ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੨ ਮਾਤ੍ਰਾ. ੧੩- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨੇਮ ਨਹੀਂ.#ਉਦਾਹਰਣ-#ਮਾਟੀ ਤੇ ਜਿਨਿ ਸਾਜਿਆ, ਕਰਿ ਦੁਰਲਭ ਦੇਹ.#ਅਨਿਕ ਛਿਦ੍ਰ ਮਨ ਮਹਿ ਢਕੇ, ਨਿਰਮਲ ਦ੍ਰਿਸਟੇਹ#ਕਿਉ ਬਿਸਰੈ ਪ੍ਰਭੁ ਮਨੈ ਤੇ, ਜਿਸ ਕੇ ਗੁਣ ਏਹ?#× × × ×(ਬਿਲਾ ਮਃ ੫)#ਦੇਖੋ, ਪਉੜੀ ਦਾ ਰੂਪ ੯.


ਵਾਹੀ ਬੀਜੀ. ਭਾਵ- ਰਾੱਧ (ਤਿਆਰ) ਕੀਤੀ. "ਇਕਿ ਰਾਧੀ ਗਏ ਉਜਾੜਿ." (ਸ. ਫਰੀਦ) ਇੱਕ ਵਾਹੀ ਬੀਜੀ (ਤਿਆਰ ਕੀਤੀ) ਖੇਤੀ ਉਜਾੜਕੇ ਚਲੇ ਗਏ. ਦੇਖੋ, ਰਾਧਣੁ। ੨. ਸੰ. राद्घि. ਰਾੱਧਿ. ਸੰਗ੍ਯਾ- ਕਾਮਯਾਬੀ। ੩. ਖ਼ੁਸ਼ਨਸੀਬੀ. ਸ਼ੌਭਾਗ੍ਯਤਾ. "ਕਿ ਬੀਰਾਨ ਰਾਧੀ." (ਦੱਤਾਵ) ੪. ਆਰਾਧੀ ਦਾ ਸੰਖੇਪ.


ਰਾਧਾ ਲਈ ਸੰਬੋਧਨ. ਹੇ ਰਾਧਾ! ੨. ਰਾੱਧ ਕਰਦਾ (ਬੀਜਦਾ) ਹੈ. ਦੇਖੋ, ਰਾਧਣੁ। ੩. ਰਾੱਧ ਕਰਨ (ਰਿੰਨ੍ਹਣ) ਤੋਂ. "ਸ੍ਵਾਦ ਕਰਵਾਇ ਰਾਧੇ." (ਭਾਗੁ ਕ)


ਕਰਣ. ਦੇਖੋ, ਰਾਧਾ ੧.


ਦੇਖੋ, ਰਣ. "ਰਾਨਨ ਕੀ ਮੰਡਕਾ." (ਕ੍ਰਿਸਨਾਵ) ੨. ਰੰਨ ਦਾ ਰੂਪਾਂਤਰ। ੩. ਫ਼ਾ. [ران] ਜੰਘ, ਗੋਡੇ ਤੋਂ ਉੱਪਰ ਪੱਟ ਦਾ ਅੰਦਰਲਾ ਭਾਗ. "ਬਲ ਸੋਂ ਦਾਬ ਰਾਨ ਤਰ ਦੀਨਾ." (ਚਰਿਤ੍ਰ ੨੫੩)