Meanings of Punjabi words starting from ਕ

ਸੰਗ੍ਯਾ- ਕਰਣ ਦਾ ਵੈਰੀ, ਅਰਜੁਨ. (ਸਨਾਮਾ)


ਕ੍ਰਿਪਾ ਦਾ ਘਰ. ਦੇਖੋ, ਕਰੁਣਾਲਯ.


ਸੰਗ੍ਯਾ- ਅਰਜੁਨ. ਜਿਸ ਨੇ ਕਰਣ ਦਾ ਅੰਤ ਕੀਤਾ. (ਸਨਾਮਾ)


ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩.


ਵਿ- ਕਰਣ ਯੋਗ੍ਯ.


ਦੇਖੋ, ਕਰਣ। ੨. ਕਰਤਵ੍ਯ.


ਕਰਣ ਯੋਗ ਦਾ. "ਕਰਤੇ ਕੈ ਕਰਣੈ ਨਾਹੀ ਸੁਮਾਰੁ." (ਜਪੁ) ਕਰਤਾਰ ਦੇ ਕਰਤੱਬਾਂ ਦਾ ਅੰਤ ਨਹੀਂ.


ਦੇਖੋ, ਕਰਣਹਾਰ. "ਕਰਣੈਹਾਰ ਰਿਦੈ ਮਹਿ ਧਾਰੁ." (ਗਉ ਮਃ ੫)


ਸੰ. करात्ति् ਕਰਣ (ਕੰਨ) ਅੰਤ (ਤੀਕ). ੨. ਕੰਨ ਦਾ ਅੰਤ. ਕੰਨ ਦਾ ਉੱਪਰਲਾ ਸਿਰਾ. "ਸਾਫ ਸਮਸੁ ਕੇ ਕਚ ਬਿਚ ਚੀਰੇ। ਦਿਸਿ ਦੋਨੋ ਕਰਣੰਤ ਉਚੀਰੇ." (ਗੁਪ੍ਰਸੂ) ਦਾੜ੍ਹੀ ਦੇ ਕੇਸ਼ ਵਿਚਾਲਿਓਂ ਚੀਰਕੇ ਦੋਹਾਂ ਕੰਨਾਂ ਪੁਰ ਉੱਚੇ ਲਪੇਟ ਲਏ.


ਕਰਣ (ਸ਼ਰੀਰ) ਦੇ ਅੰਦਰਿ. ਦੇਹ ਵਿੱਚ। ੨. ਦੇਖੋ ਨੰਦਰਿ.


ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍‍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ.