Meanings of Punjabi words starting from ਤ

ਅ਼. [طاٶُس] ਸੰਗ੍ਯਾ- ਮੋਰ. ਮਯੂਰ। ੨. ਮੋਰ ਦੀ ਸ਼ਕਲ ਦਾ ਇੱਕ ਵਾਜਾ, ਜੋ ਗਜ਼ ਨਾਲ ਵਜਾਈਦਾ ਹੈ. ਦੇਖੋ, ਸਾਜ.


ਦੇਖੋ, ਤਖਤ ਤਾਊਸ ਅਤੇ ਸ਼ਾਹਜਹਾਂ.


ਅ਼. [طاعوُن] ਤ਼ਅ਼ਨ (ਨੇਜੇ ਦੀ ਚੋਭ) ਜੇਹੀ ਚੁਭਣ ਵਾਲੀ ਇੱਕ ਬੀਮਾਰੀ. plague. ਇਹ ਛੂਤ ਦਾ ਰੋਗ ਹੈ. ਇਸ ਦੇ ਕੀੜੇ ਜਦ ਸ਼ਰੀਰ ਵਿੱਚ ਪ੍ਰਵੇਸ਼ ਕਰਦੇ ਹਨ. ਤਦ ਕੱਛੀ, ਚੱਡੇ, ਆਦਿਕ ਵਿੱਚ ਗਿਲਟੀ ਸੁੱਜਕੇ ਫੋੜੇ ਦੀ ਸ਼ਕਲ ਹੋ ਜਾਂਦੀ ਹੈ. ਨਾਲ ਤਾਪ ਅਤੇ ਸਿਰ ਨੂੰ ਘੁਮੇਰੀ ਹੁੰਦੀ ਹੈ. ਕਦੇ ਕਦੇ ਫੇਫੜੇ ਆਦਿਕ ਅੰਗਾਂ ਤੇ ਵੀ ਇਸ ਦਾ ਅਸਰ ਹੁੰਦਾ ਹੈ ਅਤੇ ਬਾਹਰ ਕੋਈ ਫੋੜਾ ਦਿਖਾਈ ਨਹੀਂ ਦਿੰਦਾ. ਇਸ ਰੋਗ ਦੇ ਹੁੰਦੇ ਹੀ ਸਿਆਣੇ ਡਾਕਟਰ ਦੀ ਸਲਾਹ ਨਾਲ ਇਲਾਜ ਕਰਨਾ ਚਾਹੀਏ. ਜੋ ਖੁਲ੍ਹੀ ਹਵਾ ਵਿੱਚ ਰਹਿਂਦੇ ਹਨ, ਘਰ ਨੂੰ ਚੂਹਿਆਂ ਤੋਂ ਸਾਫ ਰਖਦੇ ਹਨ, ਉਨ੍ਹਾਂ ਨੂੰ ਇਸ ਰੋਗ ਦਾ ਕਲੇਸ਼ ਨਹੀਂ ਭੋਗਣਾ ਪੈਂਦਾ.


ਅ਼. [طاعت] ਸੰਗ੍ਯਾ- ਬੰਦਗੀ. ਭਗਤੀ। ੨. ਤਾਬੇਦਾਰੀ. ਅਧੀਨਤਾ.


ਦੇਖੋ, ਤਾਉ। ੨. ਕ੍ਰਿ. ਵਿ- ਤਪਾਕੇ. ਤਾਉ ਦੇਕੇ.