Meanings of Punjabi words starting from ਨ

ਫ਼ਾ. [ناپاک] ਵਿ- ਅਪਵਿਤ੍ਰ। ੨. ਮੈਲਾ "ਤੂ ਨਾਪਾਕੁ, ਪਾਕੁ ਨਹੀ ਸੂਝਿਆ." (ਪ੍ਰਭ ਕਬੀਰ) "ਸੁਲਹੀ ਹੋਇ ਮੂਆ ਨਾਪਾਕੁ." (ਬਿਲਾ ਮਃ ੫)


ਫ਼ਾ. [ناپائِدار] ਵਿ- ਜਿਸ ਦੇ ਠਹਿਰਣ ਲਈ ਪੈਰ ਨਹੀਂ. ਜੋ ਠਹਿਰ ਨਾ ਸਕੇ। ੨. ਭਾਵ- ਕ੍ਸ਼੍‍ਣਭੰਗੁਰ.


ਸੰ. ਸੰਗ੍ਯਾ- ਨਾਈ. ਨਊਆ. ਨਾਇਣ. ਨਾਈ ਦੀ ਇਸਤ੍ਰੀ.


ਮਾਪਦਾ ਹੈ. ਦੇਖੋ, ਨਾਪਨਾ। ੨. ਨਾਪੈ ਨ੍ਹਾਈਏ. ਸਨਾਨ ਕਰੀਏ. "ਸੰਤਧੂੜੀ ਨਿਤ ਨਾਪੈ." (ਸੂਹੀ ਛੰਤ ਮਃ ੫)


ਫ਼ਾ. [ناف] ਸੰਗ੍ਯਾ- ਨਾਭਿ. ਧੁੰਨੀ.