Meanings of Punjabi words starting from ਬ

ਬਰਹਾ (ਵ੍ਰਿਤ੍ਰਹਾ) ਇੰਦ੍ਰ, ਉਸ ਦਾ ਈਸ਼ ਕਸ਼੍ਯਪ, ਉਸ ਦੀ ਪ੍ਰਿਥਿਵੀ. ਕਾਸ਼੍ਯਪੀ. (ਸਨਾਮਾ)


ਦੇਖੋ, ਬਰਹਨਾ.


ਸੰ. ਬਿਰ੍‍ਹਣ. ਸੰਗ੍ਯਾ- ਫੰਘਾਂ (ਖੰਭਾਂ) ਦੀ ਬਰ੍‍ਹ (ਪੂਛ) ਧਾਰਨ ਵਾਲਾ, ਮੋਰ. ਇਹ ਸ਼ਬਦ ਸੰਸਕ੍ਰਿਤ ਵਿਰ੍‍ਹਣ ਭੀ ਸਹੀ ਹੈ.


ਅ਼. [برق] ਬਰਕ਼. ਸੰਗ੍ਯਾ- ਚਮਕ। ੨. ਬਿਜਲੀ. "ਲਹ ਲਹ ਸ਼ਮਸ਼ੇਰ ਮਿਸਲ ਬਰਕ ਦਮਕੈ." (ਸਲੋਹ) ੩. ਅ਼. [برق] ਵਰਕ਼. ਪੱਤਾ। ੪. ਪੱਤਰਾ। ੫. ਚਾਂਦੀ ਸੋਨੇ ਦਾ ਬਹੁਤ ਪਤਲਾ ਪੱਤਰਾ.


ਫ਼ਾ. [برعکس] ਬਰ ਅ਼ਕਸ. ਵਿ- ਵਿਰੁੱਧ. ਉਲਟ. ਵਿਪਰੀਤ. "ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ?" (ਗਉ ਕਬੀਰ) ਦੇਖੋ, ਗਜਨਵ। ੨. ਫ਼ਾ. [برزِش] ਵਰਜ਼ਿਸ਼. ਕਸਰਤ. "ਜਿਮ ਬਲ ਬਡ ਤਿਮ ਬਰਕਸ ਕਰੀ." (ਗੁਪ੍ਰਸੂ)